4 ਦਿਨਾਂ ’ਚ ‘ਐਨੀਮਲ’ ਫ਼ਿਲਮ ਦੀ ਕਮਾਈ 400 ਕਰੋੜ ਪਾਰ, 500 ਕਰੋੜ ਕਮਾਉਣ ਵਾਲੀ ਬਣੇਗੀ ਚੌਥੀ ਹਿੰਦੀ ਫ਼ਿਲਮ

Tuesday, Dec 05, 2023 - 02:47 PM (IST)

4 ਦਿਨਾਂ ’ਚ ‘ਐਨੀਮਲ’ ਫ਼ਿਲਮ ਦੀ ਕਮਾਈ 400 ਕਰੋੜ ਪਾਰ, 500 ਕਰੋੜ ਕਮਾਉਣ ਵਾਲੀ ਬਣੇਗੀ ਚੌਥੀ ਹਿੰਦੀ ਫ਼ਿਲਮ

ਐਂਟਰਟੇਨਮੈਂਟ ਡੈਸਕ– ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਬਾਕਸ ਆਫਿਸ ’ਤੇ ਕਮਾਈ ਦੇ ਝੰਡੇ ਗੱਡ ਰਹੀ ਹੈ। ਫ਼ਿਲਮ ਨੇ 4 ਦਿਨਾਂ ਅੰਦਰ ਦੁਨੀਆ ਭਰ ’ਚ 425 ਕਰੋੜ ਰੁਪਏ ਕਮਾ ਲਏ ਹਨ। ਫ਼ਿਲਮ ਨੇ ਦੁਨੀਆ ਭਰ ’ਚ ਪਹਿਲੇ ਦਿਨ 116 ਕਰੋੜ, ਦੂਜੇ ਦਿਨ 120 ਕਰੋੜ, ਤੀਜੇ ਦਿਨ 120 ਕਰੋੜ ਤੇ ਚੌਥੇ ਦਿਨ 69 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਉਥੇ ਭਾਰਤ ’ਚ ਵੀ ਫ਼ਿਲਮ ਦੀ ਕਮਾਈ 246.23 ਕਰੋੜ ਰੁਪਏ ਹੋ ਗਈ ਹੈ। ਫ਼ਿਲਮ ਨੇ ਹਿੰਦੀ ਭਾਸ਼ਾ ’ਚ 216.64 ਕਰੋੜ ਰੁਪਏ ਕਮਾਏ ਹਨ, ਉਥੇ ਦੱਖਣ ਭਾਸ਼ਾਵਾਂ ’ਚ 29.59 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਦੱਸ ਦੇਈਏ ਕਿ ਬਹੁਤ ਜਲਦ ‘ਐਨੀਮਲ’ ਫ਼ਿਲਮ 500 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਪਠਾਨ’, ‘ਗਦਰ 2’ ਤੇ ‘ਜਵਾਨ’ ਫ਼ਿਲਮਾਂ 500 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਚੁੱਕੀਆਂ ਹਨ।

PunjabKesari

‘ਐਨੀਮਲ’ ਫ਼ਿਲਮ ਪਿਓ-ਪੁੱਤ ਦੀ ਕਹਾਣੀ ਹੈ। ਫ਼ਿਲਮ ’ਚ ਪੁੱਤਰ ਰਣਬੀਰ ਕਪੂਰ ਆਪਣੇ ਪਿਓ ਅਨਿਲ ਕਪੂਰ ਦਾ ਪਿਆਰ ਹਾਸਲ ਕਰਨ ਲਈ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਨਾਲ ਹੀ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਦਲਾ ਲੈਣ ਲਈ ਰਣਬੀਰ ਕਪੂਰ ਕਿਸ ਹੱਦ ਤਕ ਹਿੰਸਕ ਹੋ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News