ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਅਨਿਲ ਕਪੂਰ ਦੀ ਧੀ ਰੀਆ ਕਪੂਰ (ਤਸਵੀਰਾਂ)

Saturday, Aug 14, 2021 - 10:52 AM (IST)

ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਅਨਿਲ ਕਪੂਰ ਦੀ ਧੀ ਰੀਆ ਕਪੂਰ (ਤਸਵੀਰਾਂ)

ਮੁੰਬਈ: ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੇ ਘਰ ਸ਼ਹਿਨਾਈ ਵੱਜਣ ਵਾਲੀ ਹੈ। ਜੀ, ਹਾਂ ਸੋਨਮ ਕਪੂਰ ਤੋਂ ਬਾਅਦ ਹੁਣ ਉਨ੍ਹਾਂ ਦੀ ਛੋਟੀ ਭੈਣ ਰੀਆ ਕਪੂਰ ਲਾੜੀ ਬਣਨ ਜਾ ਰਹੀ ਹੈ। ਰਿਆ ਕਪੂਰ ਆਪਣੇ ਲੰਬੇ ਸਮੇਂ ਬਾਅਦ ਕਰਨ ਬੂਲਾਨੀ ਦੇ ਨਾਲ ਅੱਜ ਸੱਤ ਫੇਰੇ ਲਵੇਗੀ। ਰੀਆ ਆਪਣੇ ਜੁਹੂ ਸਥਿਤ ਬੰਗਲੇ ’ਚ ਵਿਆਹ ਕਰਨ ਵਾਲੀ ਹੈ।

Bollywood Tadka
ਇਹ ਵਿਆਹ ਬਹੁਤ ਹੀ ਸਿੰਪਲ ਤਰੀਕੇ ਨਾਲ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਪਤਾ ਚੱਲਿਆ ਹੈ ਕਿ ਰਿਆ ਕਪੂਰ ਅਤੇ ਕਰਨ ਦੇ ਵਿਆਹ ਦਾ ਸਮਾਰੋਹ ਦੋ-ਤਿੰਨ ਤੱਕ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਕਪੂਰ ਪਰਿਵਾਰ ਦੇ ਨਾਲ ਅਧਿਕਾਰਿਕ ਬੁਲਾਰੇ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉੱਧਰ ਇਸ ਵਿਆਹ ਸਮਾਰੋਹ ਦੇ ਨਿੱਜੀ ਹੋਣ ਦੀ ਉਮੀਦ ਦੇ ਚੱਲਦੇ ਇਸ ’ਚ ਸਿਰਫ ਪਰਿਵਾਰ ਅਤੇ ਲਾੜਾ-ਲਾੜੀ ਦੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

Bollywood Tadka
ਰੀਆ ਅਤੇ ਕਰਨ ਬੀਤੇ 13 ਸਾਲ ਤੋਂ ਰਿਸ਼ਤੇ ’ਚ ਹਨ। ਰੀਆ ਅਤੇ ਕਰਨ ਦੀ ਖਾਸ ਗੱਲ ਇਹ ਹੈ ਕਿ ਦੋਵਾਂ ਨੇ ਆਪਣੇ ਪਿਆਰ ਨੂੰ ਕਦੇ ਕਿਸੇ ਤੋਂ ਲੁਕਾਇਆ ਨਹੀਂ। ਦੋਵਾਂ ਨੇ ਖੁੱਲੇ੍ਹਆਮ ਮੀਡੀਆ ’ਚ ਵੀ ਇਸ਼ਕ ਨੂੰ ਸਵੀਕਾਰ ਕੀਤਾ। ਅਜਿਹੇ ’ਚ ਹਰ ਕਿਸੇ ਦੋਵਾਂ ਦੇ ਵਿਆਹ ਦੀ ਵੀ ਉਡੀਕ ਸੀ। 

करण बूलानी
ਕੌਣ ਹੈ ਕਰਨ ਬੂਲਾਨੀ ਨੇ ਮਸ਼ਹੂਰ ਫ਼ਿਲਮ ‘ਆਇਸ਼ਾ’ ਅਤੇ ਵੈੱਲਕਮ ਸਿਡ’ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੈ। ਇਸ ਤੋਂ ਬਾਅਦ ਕਰਨ ਕਈ ਫ਼ਿਲਮਾਂ ਅਤੇ ਸ਼ੋਅਜ਼ ’ਚ ਡਾਇਰੈਕਸ਼ਨ, ਪ੍ਰੋਡੈਕਸ਼ਨ ਅਤੇ ਡਬਿੰਗ ਦਾ ਕੰਮ ਵੀ ਕਰ ਰਹੇ ਚੁੱਕੇ ਹਨ। ਕਿਹਾ ਜਾਂਦਾ ਹੈ ਕਿ 2010 ’ਚ ‘ਆਇਸ਼ਾ’ ਦੀ ਸ਼ੂਟਿੰਗ ਦੌਰਾਨ ਹੀ ਦੋਵੇਂ ਇਕ ਦੂਜੇ ਦੇ ਕਰੀਬ ਆਏ ਸਨ।

करण बूलानी

ਦਰਅਸਲ ਫ਼ਿਲਮ  ‘ਆਇਸ਼ਾ’ ’ਚ ਸੋਨਮ ਕਪੂਰ ਲੀਡ ਰੋਲ ’ਚ ਸੀ। ਉੱਧਰ ਰੀਆ ਦੀ ਗੱਲ ਕਰੀਏ ਤਾਂ ਉਹ ਨਾ ਸਿਰਫ ਪ੍ਰਡਿਊਸਰ ਹੈ ਸਗੋਂ ਭੈਣ ਸੋਨਮ ਦੇ ਨਾਲ ਉਹ ਰੇਸ਼ਨ ਨਾਂ ਦਾ ਫੈਸ਼ਨ ਬ੍ਰਾਂਡ ਵੀ ਚਲਾਉਂਦੀ ਹੈ। ਰੀਆ ਫ਼ਿਲਮਾਂ ਤੋਂ ਦੂਰ ਹੋ ਕੇ ਵੀ ਇਕ ਮਸ਼ਹੂਰ ਚਿਹਰਾ ਹੈ।


author

Aarti dhillon

Content Editor

Related News