ਸ਼ੈਲੀ ਰੁੰਗਟਾ ਬਣ ਕੇ ‘ਦਿ ਨਾਈਟ ਮੈਨੇਜਰ 2’ ’ਚ ਅਨਿਲ ਕਪੂਰ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

Sunday, Jul 02, 2023 - 11:30 AM (IST)

ਸ਼ੈਲੀ ਰੁੰਗਟਾ ਬਣ ਕੇ ‘ਦਿ ਨਾਈਟ ਮੈਨੇਜਰ 2’ ’ਚ ਅਨਿਲ ਕਪੂਰ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

ਮੁੰਬਈ (ਬਿਊਰੋ)– ਥ੍ਰਿਲਰ ਡਰਾਮਾ ‘ਦਿ ਨਾਈਟ ਮੈਨੇਜਰ’ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਦੂਜੇ ਭਾਗ ’ਚ ਜੇਕਰ ਕਿਸੇ ਦੇ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕੀਤਾ ਹੈ ਤਾਂ ਉਹ ਹੈ ਅਨਿਲ ਕਪੂਰ ਦਾ ਅਭਿਨੈ। ਇਸ ਦਿੱਗਜ ਅਦਾਕਾਰ ਨੇ ਸ਼ੈਲੀ ਰੁੰਗਟਾ ਦੇ ਕਿਰਦਾਰ ’ਚ ਇਕ ਵਾਰ ਫਿਰ ਸਾਡੇ ਦਿਲ ਤੇ ਦਿਮਾਗ ’ਤੇ ਡੂੰਘੀ ਛਾਪ ਛੱਡੀ ਹੈ।

ਅਨਿਲ ਕਪੂਰ ਨੇ ‘ਦਿ ਨਾਈਟ ਮੈਨੇਜਰ 2’ ’ਚ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਾਬਲੀਅਤ ਦਿਖਾਈ ਹੈ। ਇਕ ਕਾਰੋਬਾਰੀ ਟਾਈਕੂਨ ਦੇ ਮਨਮੋਹਕ ਚਿਹਰੇ ਤੋਂ ਇਕ ਖ਼ਤਰਨਾਕ ਵਿਰੋਧੀ ’ਚ ਬਦਲਣ ਦੀ ਉਸ ਦੀ ਯੋਗਤਾ ਅਸਾਧਾਰਨ ਤੋਂ ਘੱਟ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

ਸ਼ੋਅ ’ਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਤੇ ਪ੍ਰਸ਼ੰਸਕਾਂ ਦੋਵਾਂ ਵਲੋਂ ਸਰਬਸੰਮਤੀ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਮੰਨਿਆ ਹੈ। ਅਦਾਕਾਰ ਦਾ ਸ਼ੈਲੀ ਰੁੰਗਟਾ ਦਾ ਕਿਰਦਾਰ ਸ਼ਾਨਦਾਰ ਹੈ, ਜੋ ਸੋਚੀ-ਸਮਝੀ ਚਾਲ ਤੇ ਭਿਆਨਕ ਮੁਸਕੁਰਾਹਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News