ਕ੍ਰਿਕਟਰ ਐਂਡਰਿਊ ਸਾਈਮੰਡਸ ਦੇ ਦਿਹਾਂਤ ਦੀ ਖ਼ਬਰ ਨਾਲ ਟੁੱਟਿਆ ਅਰਜੁਨ ਰਾਮਪਾਲ ਦਾ ਦਿਲ, ਆਖੀ ਇਹ ਗੱਲ

Sunday, May 15, 2022 - 11:17 AM (IST)

ਕ੍ਰਿਕਟਰ ਐਂਡਰਿਊ ਸਾਈਮੰਡਸ ਦੇ ਦਿਹਾਂਤ ਦੀ ਖ਼ਬਰ ਨਾਲ ਟੁੱਟਿਆ ਅਰਜੁਨ ਰਾਮਪਾਲ ਦਾ ਦਿਲ, ਆਖੀ ਇਹ ਗੱਲ

ਮੁੰਬਈ- ਖੇਡ ਜਗਤ ਲਈ ਇਕ ਬੁਰੀ ਖ਼ਬਰ ਹੈ। ਆਸਟ੍ਰੇਲੀਆ ਦੇ ਸਾਬਕਾ ਦਿੱਗਜ਼ ਕ੍ਰਿਕਟਰ ਖਿਡਾਰੀ ਐਂਡਰਿਊ ਸਾਈਮੰਡਸ ਨਹੀਂ ਰਹੇ। ਸ਼ਨੀਵਾਰ ਰਾਤ ਟਾਊਨਸਵਿਲੇ 'ਚ ਇਕ ਵਾਰ ਹਾਦਸੇ 'ਚ ਸਾਈਮੰਡਸ ਦਾ ਦਿਹਾਂਤ ਹੋ ਗਿਆ। ਸਾਬਕਾ ਦਿੱਗਜ਼ ਕ੍ਰਿਕਟ ਖਿਡਾਰੀ ਐਂਡਰਿਊ ਸਾਈਮੰਡਸ ਨੇ 46 ਦੀ ਉਮਰ 'ਚ ਆਖਰੀ ਸਾਹ ਲਿਆ। 

ਉਨ੍ਹਾਂ ਦੀ ਸਮੇਂ ਤੋਂ ਪਹਿਲੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਹਰ ਕੋਈ ਸਦਮੇ 'ਚ ਹੈ। ਇਸ ਦੁੱਖਦ ਸੂਚਨਾ ਨਾਲ ਜਿਥੇ ਇਕ ਪਾਸੇ ਕ੍ਰਿਕਟ ਦੀ ਦੁਨੀਆ 'ਚ ਸੋਗ ਦੀ ਲਹਿਰ ਦੌੜ ਗਈ। ਉਧਰ ਬਾਲੀਵੁੱਡ ਸਿਤਾਰਿਆਂ ਦੀਆਂ ਵੀ ਅੱਖਾਂ ਨਮ ਹੋ ਗਈਆਂ। 

PunjabKesari
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਟਵਿੱਟਰ 'ਤੇ ਸਾਬਕਾ ਕ੍ਰਿਕਟਰ ਐਂਡਰਿਊ ਸਾਈਮੰਡਸ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ-'ਇਹ ਬਹੁਤ ਦੁੱਖਦ ਹੈ, ਐਂਡਰਿਊ ਸਾਈਮੰਡਸ ਕਾਰ ਹਾਦਸੇ ਦੀ ਦੁੱਖਦ ਖ਼ਬਰ ਨਾਲ ਨੀਂਦ ਖੁੱਲ੍ਹੀ। ਉਨ੍ਹਾਂ ਦੇ ਪਰਿਵਾਰ ਦੇ ਲਈ ਪ੍ਰਾਥਨਾ ਅਤੇ ਸੰਵੇਦਨਾ'।

PunjabKesari
ਐਂਡਰਿਊ ਸਾਈਮੰਡਸ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਪਾਰੀਆਂ ਖੇਡੀਆਂ। ਇਸ ਦੇ ਨਾਲ-ਨਾਲ ਉਹ ਵਿਵਾਦਾਂ ਦੀ ਵਜ੍ਹਾ ਨਾਲ ਵੀ ਚਰਚਾ 'ਚ ਰਹੇ। ਆਸਟ੍ਰੇਲੀਆ ਦਿੱਗਜ਼ ਕ੍ਰਿਕਟਰ ਇਕ ਸਮੇਂ 'ਚ ਦੇਸ਼ ਦੇ ਸਭ ਤੋਂ ਪ੍ਰਸਿੱਧ ਰਿਐਲਿਟੀ ਸ਼ੋਅ ਬਿਗ ਬੌਸ ਦਾ ਵੀ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ਇਸ ਸ਼ੋਅ 'ਚ ਲੋਕਾਂ ਦੀਆਂ ਤਾਰੀਫ਼ਾਂ ਬਟੋਰੀਆਂ ਅਤੇ ਕਈ ਦੋਸਤ ਬਣਾਏ। ਬਿਗ ਬੌਸ ਦੇ ਸੀਜ਼ਨ ਦੌਰਾਨ ਸੰਨੀ ਲਿਓਨ ਦੇ ਨਾਲ ਉਨ੍ਹਾਂ ਦੀ ਖਾਸ ਦੋਸਤੀ ਸੀ।

PunjabKesari


author

Aarti dhillon

Content Editor

Related News