ਵਿਜੇ ਦੇਵਰਕੋਂਡਾ ਦੇ ਘਰ ਪਹੁੰਚੀ ਅਨਨਿਆ ਪਾਂਡੇ, ਅਦਾਕਾਰ ਦੀ ਮਾਂ ਨੇ ਕੀਤਾ ਸ਼ਾਨਦਾਰ ਸਵਾਗਤ

Friday, Aug 19, 2022 - 01:05 PM (IST)

ਵਿਜੇ ਦੇਵਰਕੋਂਡਾ ਦੇ ਘਰ ਪਹੁੰਚੀ ਅਨਨਿਆ ਪਾਂਡੇ, ਅਦਾਕਾਰ ਦੀ ਮਾਂ ਨੇ ਕੀਤਾ ਸ਼ਾਨਦਾਰ ਸਵਾਗਤ

ਬਾਲੀਵੁੱਡ ਡੈਸਕ- ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਇਗਰ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਹਰ ਪਾਸੇ ਹੋ ਰਿਹਾ ਹੈ ਅਤੇ ਹੁਣ ਇਸੇ ਦੌਰਾਨ ਅਨਨਿਆ ਪਾਂਡੇ ਨੇ ਇਕ ਪੋਸਟ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਅਨਨਿਆ ਅਦਾਕਾਰ ਵਿਜੇ ਦੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਅਨਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਵਿਜੇ ਵੀ ਅਦਾਕਾਰਾ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਵਿਜੇ ਦੀ ਮਾਂ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵੇਂ ਸੋਫ਼ੇ ’ਤੇ ਬੈਠੇ ਹਨ ਅਤੇ ਪੂਜਾ ’ਚ ਸ਼ਾਮਲ ਹੋਏ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਇਕ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਲਿਖਿਆ ਹੈ ਕਿ ‘ਵਿਜੇ ਦੀ ਮਾਂ ਦੇਵਰਕੋਂਡਾ ਅਤੇ ਲਾਇਗਰ ਵੱਲੋਂ ਹੈਦਰਾਬਾਦ ’ਚ ਉਨ੍ਹਾਂ ਦੇ ਘਰ ਪੂਜਾ ਲਈ ਆਸ਼ੀਰਵਾਦ, ਧੰਨਵਾਦ ਆਂਟੀ।’

PunjabKesari

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਪਤਨੀ ਦਾ ਹੌਂਸਲਾ ਨਹੀਂ ਟੁੱਟਿਆ, ਕਿਹਾ- ‘ਰਾਜੂ ਜੀ ਫ਼ਾਈਟਰ ਹਨ, ਉਹ ਇਹ ਲੜਾਈ ਜ਼ਰੂਰ ਜਿੱਤਣਗੇ’

ਦਰਅਸਲ ਅਨਨਿਆ ਹੈਦਰਾਬਾਦ ਗਈ ਸੀ ਜਿੱਥੇ ਉਹ ਵਿਜੇ ਦੇਵਰਕੋਂਡਾ ਦੇ ਘਰ ਗਈ ਅਤੇ ਉਸਦੀ ਮਾਂ ਨੇ ਅਨਨਿਆ ਦਾ ਸਵਾਗਤ ਕੀਤਾ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ। 

PunjabKesari

ਇਨ੍ਹਾਂ ਦੇ ਫ਼ਿਲਮ ਦੀ ਗੱਲ ਕਰੀਏ ਤਾਂ ਸਾਊਥ ਅਦਾਕਾਰ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਜਲਦ ਹੀ ਰਿਲੀਜ਼ ਲਈ ਤਿਆਰ ਹੈ। ਕਰਨ ਜੌਹਰ ਦੇ ਪ੍ਰੋਡੱਕਸ਼ਨ ’ਚ ਬਣੀ ਫ਼ਿਲਮ ‘ਲਾਈਗਰ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


 


author

Shivani Bassan

Content Editor

Related News