ਮਾਂ-ਭੈਣ ਨਾਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਨੰਨਿਆ ਪਾਂਡੇ, ਦੇਖੋ ਤਸਵੀਰਾਂ
Sunday, Jan 12, 2025 - 10:13 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਹੈ। ਪੰਜਾਬ ਦੀ ਇਸ ਯਾਤਰਾ 'ਤੇ ਅਨੰਨਿਆ ਦੇ ਨਾਲ ਉਸ ਦੀ ਮਾਂ ਭਾਵਨਾ ਅਤੇ ਭੈਣ ਰਾਇਸਾ ਵੀ ਹਨ।
ਇਸ ਦੌਰਾਨ, ਅਨੰਨਿਆ ਨੇ ਸਿੱਖਾਂ ਦੇ ਪਵਿੱਤਰ ਸਥਾਨ ਦਰਬਾਰ ਸਾਹਿਬ ਮੱਥਾ ਟੇਕਿਆ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
ਅਨੰਨਿਆ ਇੱਕ ਸਧਾਰਨ ਸਲਵਾਰ ਸੂਟ 'ਚ ਹਰਿਮੰਦਰ ਸਾਹਿਬ ਪਹੁੰਚੀ। ਅਨੰਨਿਆ ਚਿੱਟੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਸਲਵਾਰ ਕਮੀਜ਼ 'ਚ ਬਿਲਕੁਲ ਬਿਨਾਂ ਮੇਕਅਪ ਦੇ ਲੁੱਕ ਵਿੱਚ ਦਿਖਾਈ ਦਿੱਤੀ। ਉਸ ਦੀ ਸਾਦਗੀ ਹੁਣ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ, ਅਨੰਨਿਆ ਨੇ ਅੰਮ੍ਰਿਤਸਰ ਦੇ ਸਥਾਨਕ ਖਾਣੇ ਦਾ ਵੀ ਆਨੰਦ ਮਾਣਿਆ। ਉਸ ਨੇ ਛੋਲੇ ਕੁਲਚੇ ਅਤੇ ਕੁਲ੍ਹੜ ਰਾਬੜੀ ਖਾਂਦੇ ਹੋਏ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਨੰਨਿਆ ਨੇ ਕੈਪਸ਼ਨ ਵਿੱਚ ਲਿਖਿਆ - 'ਧੰਨਵਾਦ, ਸਬਰ, ਧਿਆਨ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।' ਇਸ ਦੇ ਨਾਲ ਹੀ ਉਸ ਨੇ ਹੱਥ ਜੋੜ ਕੇ ਇੱਕ ਇਮੋਜੀ ਵੀ ਸਾਂਝਾ ਕੀਤਾ।
ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਆਖਰੀ ਵਾਰ ਫਿਲਮ CTRL 'ਚ ਨਜ਼ਰ ਆਈ ਸੀ ਜਿਸ 'ਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।
ਹੁਣ ਅਨੰਨਿਆ ਫਿਲਮ 'ਚਾਂਦ ਮੇਰਾ ਦਿਲ' 'ਚ ਨਜ਼ਰ ਆਉਣ ਵਾਲੀ ਹੈ।