'ਫੁਲਝੜੀ ਦੇ ਪੈਕੇਟ' 'ਤੇ ਆਪਣੀ ਫੋਟੋ ਦੇਖ ਹੈਰਾਨ ਹੋਈ ਇਹ ਅਦਾਕਾਰਾ, ਨਹੀਂ ਰਿਹੈ ਖੁਸ਼ੀ ਦਾ ਕੋਈ ਠਿਕਾਣਾ

Wednesday, Nov 06, 2024 - 05:36 PM (IST)

'ਫੁਲਝੜੀ ਦੇ ਪੈਕੇਟ' 'ਤੇ ਆਪਣੀ ਫੋਟੋ ਦੇਖ ਹੈਰਾਨ ਹੋਈ ਇਹ ਅਦਾਕਾਰਾ, ਨਹੀਂ ਰਿਹੈ ਖੁਸ਼ੀ ਦਾ ਕੋਈ ਠਿਕਾਣਾ

ਮੁੰਬਈ- ਬਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ ਦਾ ਇਸਤੇਮਾਲ ਅਕਸਰ ਵਿਗਿਆਪਨ ਐਂਡ ਪ੍ਰਮੋਸ਼ਨ ਲਈ ਹੁੰਦਾ ਰਹਿੰਦਾ ਹੈ। ਤੁਹਾਨੂੰ ਅਕਸਰ ਕਾਸਮੈਟਿਕਸ, ਸਾਬਣ ਅਤੇ ਫੂਡ ਦੇ ਪੈਕੇਟਾਂ 'ਤੇ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇਥੇ ਤੱਕ ਕਿ ਪਟਾਕਿਆਂ ਦੇ ਪੈਕਟਾਂ 'ਤੇ ਵੀ ਸਿਤਾਰਿਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ।

ਇਹ ਵੀ ਪੜ੍ਹੋ-Salman Khan ਅੱਜ ਵੀ ਕਰਦੇ ਨੇ ਆਪਣੇ ਇਸ ਕਿਰਦਾਰ ਤੋਂ 'ਨਫ਼ਰਤ', ਲੋਕਾਂ ਨੂੰ ਵੀ ਦਿੱਤੀ ਸਲਾਹ

ਹਾਲ ਹੀ 'ਚ ਦੀਵਾਲੀ 'ਤੇ ਜਦੋਂ ਅਭਿਨੇਤਰੀ ਅਨੰਨਿਆ ਪਾਂਡੇ ਨੇ ਫੁਲਝੜੀ ਦੇ ਪੈਕੇਟ 'ਤੇ ਆਪਣੀ ਤਸਵੀਰ ਦੇਖੀ ਤਾਂ ਉਹ ਹੈਰਾਨ ਰਹਿ ਗਈ। ਇਸ 'ਤੇ ਉਨ੍ਹਾਂ ਨੇ ਕਾਫੀ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਤਾਂ ਆਓ ਜਾਣਦੇ ਹਾਂ ਫੁਲਝੜੀ ਦੇ ਪੈਕੇਟ 'ਤੇ ਆਪਣੀ ਤਸਵੀਰ ਦੇਖ ਕੇ ਅਦਾਕਾਰਾ ਅਨੰਨਿਆ ਨੇ ਕੀ ਪ੍ਰਤੀਕਿਰਿਆ ਦਿੱਤੀ।

PunjabKesari

ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਨੰਨਿਆ ਪਾਂਡੇ ਦੀ ਭੈਣ ਨੇ ਉਸ ਨੂੰ ਫੁਲਝੜੀ ਦਾ ਇਕ ਪੈਕੇਟ ਦਿਖਾਇਆ, ਜਿਸ 'ਚ ਉਸ ਦੀ ਤਸਵੀਰ ਸੀ, ਤਸਵੀਰ ਦੇਖ ਕੇ ਅਨੰਨਿਆ ਹੈਰਾਨ ਰਹਿ ਗਈ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦੀ ਤਸਵੀਰ ਫੁਲਝੜੀ ਦੇ ਪੈਕੇਟ 'ਤੇ ਛਾਪੀ ਜਾ ਸਕਦੀ ਹੈ। ਵੀਡੀਓ 'ਚ ਅਨੰਨਿਆ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਫੁਲਝੜੀ ਦੇ ਪੈਕੇਟ 'ਤੇ ਆਪਣੀ ਤਸਵੀਰ ਦੇਖਣਾ ਮੇਰਾ ਸੁਪਨਾ ਸੀ। ਇਹ ਸੁਪਨਾ ਪੂਰਾ ਹੋ ਗਿਆ ਹੈ। ਵੀਡੀਓ 'ਚ ਅਨੰਨਿਆ ਪਾਂਡੇ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਹੈ।

 

अनन्या का फुलझड़ी के पैकेट पर छपने का सपना हुआ पूरा #snapbaazi #reelkarofeelkaro #exploremore #explorepage #trendingreels #trending #अनन्या #ananyapandey #fhuljhadi⚡🎆 #diwalidishes #diwali2024 #celebrity #EntertainmentNews pic.twitter.com/KTtFRUtWDK

— LookITPlus (@LookITPlus) November 5, 2024

ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਹਾਲ ਹੀ 'ਚ OTT 'ਤੇ ਰਿਲੀਜ਼ ਹੋਈ ਫਿਲਮ 'ਕੰਟਰੋਲ' 'ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਆਲੋਚਕਾਂ ਵੱਲੋਂ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News