ਸਾਊਥ ਡਾਇਰੈਕਟਰ ਆਰ. ਚੰਦਰੂ ਨਾਲ ਕੰਮ ਕਰਨਗੇ ਨਿਰਮਾਤਾ ਆਨੰਦ ਪੰਡਿਤ

Saturday, Feb 11, 2023 - 12:59 PM (IST)

ਸਾਊਥ ਡਾਇਰੈਕਟਰ ਆਰ. ਚੰਦਰੂ ਨਾਲ ਕੰਮ ਕਰਨਗੇ ਨਿਰਮਾਤਾ ਆਨੰਦ ਪੰਡਿਤ

ਮੁੰਬਈ (ਬਿਊਰੋ)– ‘ਅੰਡਰਵਰਲਡ ਕਾ ਕਬਜ਼ਾ’ ਦਾ ਟੀਜ਼ਰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਡਾਇਰੈਕਟਰ ਆਰ. ਚੰਦਰੂ ਤੇ ਉਪੇਂਦਰ ਵਿਚਾਲੇ ਚੰਗੀ ਬਾਂਡਿੰਗ ਦੇਖਣ ਨੂੰ ਮਿਲੀ ਹੈ ਤੇ ਪ੍ਰਸ਼ੰਸਕ ‘ਅੰਡਰਵਰਲਡ ਕਾ ਕਬਜ਼ਾ’ ਨੂੰ ਸਾਕਾਰਾਤਮਕ ਹੁੰਗਾਰਾ ਦੇ ਰਹੇ ਹਨ।

ਇਸ ਫ਼ਿਲਮ ਨਾਲ ਨਿਰਮਾਤਾ ਆਨੰਦ ਪੰਡਿਤ ਦੱਖਣੀ ਫ਼ਿਲਮ ਇੰਡਸਟਰੀ ’ਚ ਐਂਟਰੀ ਕਰ ਰਹੇ ਹਨ। ਉਹ ਨਿਰਦੇਸ਼ਕ ਆਰ. ਚੰਦਰੂ ਨਾਲ ਕੰਮ ਕਰਨਗੇ। ਆਰ. ਚੰਦਰੂ ਨਾਲ ਕੰਮ ਕਰਨ ਬਾਰੇ ਨਿਰਮਾਤਾ ਆਨੰਦ ਪੰਡਿਤ ਦੱਸਦੇ ਹਨ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਆਰ. ਚੰਦਰੂ ਦਾ ਕੰਮ ਚੰਗਾ ਲੱਗਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ

ਜਦੋਂ ਉਨ੍ਹਾਂ ਨੇ ‘ਅੰਡਰਵਰਲਡ ਕਾ ਕਬਜ਼ਾ’ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਫ਼ਿਲਮ ਲੋਕਾਂ ਦੀ ਗੱਲ ਕਰਦੀ ਹੈ ਤੇ ਸ਼ਾਨਦਾਰ ਨਿਰਦੇਸ਼ਕ ਆਰ. ਕੇ. ਚੰਦਰੂ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਦਾ ਹਿੱਸਾ ਹੋਣਾ ਚਾਹੀਦਾ ਹੈ।

‘ਅੰਡਰਵਰਲਡ ਕਾ ਕਬਜ਼ਾ’ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ। ਇਸ ’ਚ ਉਪੇਂਦਰ, ਕਿੱਚਾ ਸੁਦੀਪ ਤੇ ਸ਼੍ਰੇਆ ਸਰਨ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ’ਚ 7 ਮਾਰਚ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News