ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ, ਪਛਾਣ ਕਰਨੀ ਹੋਵੇਗੀ ਮੁਸ਼ਕਿਲ

06/05/2021 12:21:56 PM

ਚੰਡੀਗੜ੍ਹ(ਬਿਊਰੋ)- ਫ਼ਿਲਮੀ ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਅਕਸਰ ਸ਼ੇਅਰ ਕੀਤੀਆਂ ਜਾਂਦੀਆਂ ਹਨ। ਬਿੰਨੂ ਢਿੱਲੋਂ ਵੀ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਬੀਤੇ ਦਿਨ ਅਦਾਕਾਰ ਨੇ ਜਿੱਥੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਸੀ। ਉੱਥੇ ਹੀ ਹੁਣ ਮੁੜ ਤੋਂ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।

PunjabKesari
ਜਿਸ ‘ਚ ਬਿੰਨੂ ਢਿੱਲੋਂ ਦੇ ਨਾਲ-ਨਾਲ ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰ ਦੋਵਾਂ ਅਦਾਕਾਰਾਂ ਦੇ ਸੰਘਰਸ਼ ਦੇ ਦਿਨਾਂ ਦੀ ਲੱਗ ਰਹੀ ਹੈ। ਤਸਵੀਰ ‘ਚ ਕਰਮਜੀਤ ਅਨਮੋਲ ਕੋਟੀ ‘ਚ ਨਜ਼ਰ ਆ ਰਹੇ ਹਨ ਜਦੋਂਕਿ ਬਿੰਨੂ ਢਿੱਲੋਂ ਚੈਕ ਹਾਫ ਸਲੀਵ ਸ਼ਰਟ ਅਤੇ ਪੈਂਟ ‘ਚ ਨਜ਼ਰ ਆ ਰਹੇ ਹਨ ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿੰਨੂ ਢਿੱਲੋਂ ਨੇ ਲਿਖਿਆ ਕਿ 'ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ ਉਹਨੂੰ ਪਾਉਣ ਵਾਲੇ ਹਮੇਸ਼ਾਂ ਵੱਡੇ ਹੁੰਦੇ ਨੇ..... ਦੋਸਤੀ ਕਦੇ ਵੱਡੀ ਨਹੀਂ ਹੁੰਦੀ ਉਹਨੂੰ ਨਿਭਾਉਣ ਵਾਲੇ ਵੱਡੇ ਹੁੰਦੇ ਨੇ ...ਤੇ ਇੱਕ ਇਹੋ ਜਿਹਾ ਕਾਮਯਾਬ ਦੋਸਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਸ਼ਖਸੀਅਤ ਇਸ ਤਸਵੀਰ ਵਿਚ ਐ…ਲੱਭੋ ਭਲਾਂ ਕੌਣ ਐ? '।

PunjabKesari
ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ।  


Aarti dhillon

Content Editor

Related News