ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ''ਤੇਰੇ ਨੰਬਰ ਤੋਂ ਦੁਬਾਰਾ ਕਾਲ ਨਹੀਂ ਆਉਣੀ ਮਾਂ''

7/3/2020 2:27:24 PM

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਦੀ ਮਾਤਾ ਦਾ ਪਿਛਲੇ ਕੁਝ ਦਿਨੀਂ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਸਾਂਝੀ ਕਰਕੇ ਆਪਣੀ ਮਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਅੰਮ੍ਰਿਤ ਮਾਨ ਮਾਂ ਦੀ ਮੌਤ ਦੇ ਸਦਮੇ 'ਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਨਾਲ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਨੇ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਨਾਲ ਸਾਂਝੀ ਕਰਦੇ ਹੋਏ ਭਾਵੁਕ ਸੁਨੇਹਾ ਲਿਖਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, 'ਬਸ ਕੋਈ ਆਹ ਮੂਮੈਂਟਸ ਦੁਬਾਰਾ ਮੋੜ ਲਿਆਵੇ। ਤੇਰਾ ਪੁੱਤ ਤੇਰਾ ਨਾਮ ਉੱਚਾ ਕਰੂ ਮਾਂ, ਤੇਰੇ ਨੰਬਰ ਤੋਂ ਦੁਬਾਰਾ ਕਾਲ ਨੀਂ ਆਉਣੀ ਮੈਨੂ। ਬਸ ਇਹੀ ਦੁੱਖ ਰਹਿਣਾ ਸਾਰੀ ਉਮਰ ਅਲਵਿਦਾ ਮਾਂ।' ਅੰਮ੍ਰਿਤ ਮਾਨ ਦੀ ਇਸ ਪੋਸਟ 'ਤੇ ਪੰਜਾਬੀ ਕਲਾਕਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਕੁਮੈਂਟਸ ਕਰਕੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ।”
PunjabKesari
ਮਾਤਾ ਦੇ ਦਿਹਾਂਤ ਹੋ ਖਬਰ ਅੰਮ੍ਰਿਤ ਮਾਨ ਨੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਅੰਮ੍ਰਿਤ ਮਾਨ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਸੀ, 'ਚੰਗਾ ਮਾਂ ਇੰਨਾ ਹੀ ਸਫਰ ਸੀ ਆਪਣਾ ਇਕੱਠਿਆਂ ਦਾ, ਹਰ ਜਨਮ 'ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ, ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ, ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰਾਂਗਾ ਵਾਅਦਾ ਤੇਰੇ ਨਾਲ।'
PunjabKesari
ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤ ਮਾਨ ਦੇ ਮਾਤਾ ਜੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ। 'ਬੰਬੀਹਾ ਬੋਲੇ' ਗੀਤ ਤੋਂ ਬਾਅਦ ਜਦੋਂ ਅੰਮ੍ਰਿਤ ਮਾਨ ਲਾਈਵ ਹੋਏ ਸਨ ਤਾਂ ਉਸ ਦੌਰਾਨ ਵੀ ਅੰਮ੍ਰਿਤ ਮਾਨ ਨੇ ਆਪਣੀ ਮਾਤਾ ਜੀ ਦੇ ਬੀਮਾਰ ਹੋਣ ਬਾਰੇ ਫੈਨਜ਼ ਨੂੰ ਦੱਸਿਆ ਸੀ।

 
 
 
 
 
 
 
 
 
 
 
 
 
 

Bas koi ah moment dubara morh leyaave❤️....Tera putt tera naam uccha karu maa..tere number ton dubara call ni auni mainu..bs ehi dukh rehna saari umar💔Alvida maa🙏🏽

A post shared by Amrit Maan (@amritmaan106) on Jul 2, 2020 at 3:32am PDT


sunita

Content Editor sunita