ਇਸ ਦਿਨ ਰਿਲੀਜ਼ ਹੋਵੇਗੀ ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’, ਪੋਸਟਰ ਕੀਤਾ ਸਾਂਝਾ

11/25/2021 11:38:05 AM

ਚੰਡੀਗੜ੍ਹ (ਬਿਊਰੋ)– ਅੰਮ੍ਰਿਤ ਮਾਨ ਸਟਾਰਰ ਫ਼ਿਲਮ ‘ਬੱਬਰ’ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾਂ ਸੰਗੀਤ ਨਿਰਦੇਸ਼ਕ ਦੇਸੀ ਕਰਿਊ ਨਾਲ ਕਲਾਕਾਰ ਦੇ ਸਹਿਯੋਗ ਕਾਰਨ ਤੇ ਫਿਰ ਇਸ ਦੇ ਟਾਈਟਲ ਕਰਕੇ। ਦੱਸ ਦੇਈਏ ਕਿ ਅੰਮ੍ਰਿਤ ਮਾਨ ਦੀ ਇਸ ਫ਼ਿਲਮ ਦਾ ਪਹਿਲਾਂ ਨਾਂ ‘ਹਾਕਮ’ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਬਾਅਦ ’ਚ ਨਿਰਮਾਤਾਵਾਂ ਨੇ ਫ਼ਿਲਮ ਦਾ ਨਾਂ ਬਦਲ ਕੇ ‘ਬੱਬਰ’ ਰੱਖਣ ਦਾ ਫ਼ੈਸਲਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਵਾਰਨਿੰਗ’ ਦੇ ਕਲਾਕਾਰਾਂ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਦਾ ਦੇਖੋ ਮਜ਼ੇਦਾਰ ਇੰਟਰਵਿਊ

ਦਿ ਬੰਬ ਬੀਟਸ ਤੇ ਦੇਸੀ ਕਰਿਊ ਦਾ ਇਹ ਇੱਕਠਿਆਂ ਪਹਿਲਾ ਪ੍ਰੋਡਕਸ਼ਨ ਪ੍ਰਾਜੈਕਟ ਹੈ, ਜੋ 11 ਮਾਰਚ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗਾ। ਅਮਰ ਹੁੰਦਲ ਵਲੋਂ ਡਾਇਰੈਕਟ ਤੇ ਲਿਖੀ ਗਈ ਇਸ ਫ਼ਿਲਮ ’ਚ ਅੰਮ੍ਰਿਤ ਮਾਨ ਲੀਡ ਰੋਲ ’ਚ ਨਜ਼ਰ ਆਉਣਗੇ। ਹਾਲ ਹੀ ’ਚ ਰਿਲੀਜ਼ ਹੋਈ ‘ਵਾਰਨਿੰਗ’ ਵੀ ਇਸ ਸਮੇਂ ਬਾਕਸ ਆਫਿਸ ’ਤੇ ਜਾਦੂ ਚਲਾ ਰਹੀ ਹੈ।

‘ਬੱਬਰ’ ਇਕ ਐਕਸ਼ਨ-ਡਰਾਮਾ ਫ਼ਿਲਮ ਹੋਵੇਗੀ, ਇਸ ਦਾ ਅੰਦਾਜ਼ਾ ਅਦਾਕਾਰ ਵਲੋਂ ਸਾਂਝੇ ਕੀਤੇ ਗਏ ਫ਼ਿਲਮ ਦੇ ਪੋਸਟਰ ਤੋਂ ਲੱਗਦਾ ਹੈ। ਅੰਮ੍ਰਿਤ ਮਾਨ ਦੇ ਕਿਰਦਾਰ ਦੀ ਤਾਜ਼ਾ ਝਲਕ ਉਸ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਤਾਜ਼ਾ ਪੋਸਟ ’ਚ ਵੀ ਦੇਖੀ ਜਾ ਸਕਦੀ ਹੈ।

 
 
 
 
 
 
 
 
 
 
 
 
 
 
 

A post shared by Amrit Maan (@amritmaan106)

ਅੰਮ੍ਰਿਤ ਮਾਨ ਇਸ ਤੋਂ ਪਹਿਲਾਂ ‘ਚੰਨਾ ਮੇਰਿਆ’, ‘ਲੌਂਗ ਲਾਚੀ’ ਤੇ ‘ਆਟੇ ਦੀ ਚਿੜੀ’ ਵਰਗੀਆਂ ਫ਼ਿਲਮਾਂ ’ਚ ਬਤੌਰ ਅਦਾਕਾਰ ਕੰਮ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News