ਆਖਿਰਕਾਰ ਅਮਰਿੰਦਰ ਗਿੱਲ ਨੇ ਵੀ ਕੱਢਿਆ ਆਪਣਾ ਸਿੰਗਲ ਟਰੈਕ ‘ਓਸ਼ੀਅਨ ਆਈਸ’, ਦੇਖੋ ਵੀਡੀਓ

08/14/2023 1:19:50 PM

ਐਂਟਰਟੇਨਮੈਂਟ ਡੈਸਕ– ਅਮਰਿੰਦਰ ਗਿੱਲ ਨੇ ਆਖਿਰਕਾਰ ਆਪਣਾ ਸਿੰਗਲ ਟਰੈਕ ਰਿਲੀਜ਼ ਕਰ ਦਿੱਤਾ ਹੈ। ਇਸ ਸਿੰਗਲ ਟਰੈਕ ਦਾ ਨਾਂ ‘ਓਸ਼ੀਅਨ ਆਈਸ’ ਹੈ।

ਗੀਤ ਵਿੰਟੇਜ ਵਾਈਬ ਨਾਲ ਭਰਪੂਰ ਹੈ, ਜਿਸ ਨੂੰ ਅਮਰਿੰਦਰ ਗਿੱਲ ਨੇ ਆਪਣੀ ਆਵਾਜ਼ ਨਾਲ ਬੇਹੱਦ ਖ਼ੂਬਸੂਰਤ ਬਣਾ ਦਿੱਤਾ ਹੈ। ਗੀਤ ਦੀ ਵੀਡੀਓ ਵੀ ਸ਼ਾਨਦਾਰ ਹੈ, ਜੋ ਸਾਗਰ ਦਿਓਲ ਵਲੋਂ ਬਣਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਗੀਤ ਦੇ ਬੋਲ ਵੀ ਅਮਰਿੰਦਰ ਗਿੱਲ ਵਲੋਂ ਲਿਖੇ ਗਏ ਹਨ, ਜਿਸ ਨੂੰ ਸੰਗੀਤ ਲੋਅਕੀ ਨੇ ਦਿੱਤਾ ਹੈ। ਯੂਟਿਊਬ ’ਤੇ ਇਸ ਗੀਤ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 3.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਆਖਰੀ ਵਾਰ ਅਮਰਿੰਦਰ ਗਿੱਲ ਦਾ ਸਿੰਗਲ ਟਰੈਕ ‘ਅਡੌਰ’ ਸੀ, ਜੋ ਪਿਛਲੇ ਸਾਲ 14 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਅਮਰਿੰਦਰ ਗਿੱਲ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News