ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

Saturday, Jun 03, 2023 - 02:42 PM (IST)

ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮੌੜ’ 9 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ ਜਿਉਣਾ ਮੌੜ ਦੀ ਭੂਮਿਕਾ ਨਿਭਾਅ ਰਹੇ ਹਨ। ਆਪਣੇ ਕਿਰਦਾਰ ਨੂੰ ਲੈ ਕੇ ਐਮੀ ਨੇ ਕੁਝ ਤਜਰਬੇ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਉਰਵਸ਼ੀ ਰੌਤੇਲਾ 190 ਕਰੋੜ ਦੇ ਬੰਗਲੇ ’ਚ ਹੋਈ ਸ਼ਿਫਟ! ਮਾਂ ਨੇ ਦੱਸਿਆ ਝੂਠ ਤੇ ਬਾਅਦ ’ਚ ਪੋਸਟ ਕੀਤੀ ਡਿਲੀਟ

ਐਮੀ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 100 ਦਿਨ ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। ਐਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਰਿਧਮ ਬੁਆਏਜ਼, ਅੰਬਰਦੀਪ ਸਿੰਘ ਤੇ ਸਿਮਰਜੀਤ ਸਿੰਘ ਨਾਲ ਕੀਤੀ ਤੇ ਜਦੋਂ ਵੀ ਕੋਈ ਕਿਸੇ ਨਾਲ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ ਤਾਂ ਉਨ੍ਹਾਂ ਦਾ ਦੇਣ ਤੁਸੀਂ ਕਦੇ ਨਹੀਂ ਦੇ ਸਕਦੇ। ਹਮੇਸ਼ਾ ਤੁਹਾਡੇ ਮਨ ਅੰਦਰ ਸਤਿਕਾਰ ਰਹਿੰਦਾ ਹੈ।

ਫ਼ਿਲਮ ਦੇ ਐਕਸ਼ਨ ਬਾਰੇ ਗੱਲਬਾਤ ਕਰਦਿਆਂ ਐਮੀ ਨੇ ਕਿਹਾ ਕਿ ਉਨ੍ਹਾਂ ਨੇ ਸਾਊਥ ਫ਼ਿਲਮਾਂ ਵਾਂਗ ਐਕਸ਼ਨ ਨਹੀਂ ਕੀਤਾ ਹੈ ਤੇ ਇਸ ਫ਼ਿਲਮ ’ਚ ਬਹੁਤ ਹੀ ਨੈਚੁਰਲ ਐਕਸ਼ਨ ਦੇਖਣ ਨੂੰ ਮਿਲੇਗਾ।

ਦੱਸ ਦੇਈਏ ਕਿ ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News