‘ਮੌੜ’ ਫ਼ਿਲਮ ਦੀ ਸਫਲਤਾ ’ਤੇ ਐਮੀ ਵਿਰਕ ਨੇ ਸਾਂਝਾ ਕੀਤਾ ਖ਼ਾਸ ਸੁਨੇਹਾ, ਪੜ੍ਹੋ ਕੀ ਕਿਹਾ

06/12/2023 1:20:10 PM

ਐਂਟਰਟੇਨਮੈਂਟ ਡੈਸਕ (ਬਿਊਰੋ)– 9 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਸਿਨੇਮਾਘਰਾਂ ’ਚ ਤੂਫ਼ਾਨ ਲਿਆ ਰਹੀ ਹੈ। ਫ਼ਿਲਮ ਨੇ ਦੋ ਦਿਨਾਂ ’ਚ 4 ਕਰੋੜ 58 ਲੱਖ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖਦਿਆਂ ਐਮੀ ਵਿਰਕ ਨੇ ਇਕ ਖ਼ਾਸ ਸੁਨੇਹਾ ਆਪਣੇ ਚਾਹੁਣ ਵਾਲਿਆਂ ਲਈ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਸਿਰ ਅਤੇ ਲੱਕ 'ਤੇ ਲੱਗੀਆਂ ਸੱਟਾਂ

ਐਮੀ ਆਪਣੇ ਇਸ ਸੁਨੇਹੇ ’ਚ ਲਿਖਦੇ ਹਨ, ‘‘ਮੇਰੇ ਕੋਲ ਸੱਚ ’ਚ ਸ਼ਬਦ ਨਹੀਂ ਹਨ, ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਵੱਡੇ-ਵੱਡੇ ਸੁਨੇਹੇ ਆ ਰਹੇ ਹਨ ਪਿਆਰ ਕਰਨ ਵਾਲਿਆਂ ਦੇ ਕਿ ਫ਼ਿਲਮ ਬਹੁਤ ਸੋਹਣੀ ਹੈ। ਮਾਪੇ ਆਪਣੇ ਬੱਚਿਆਂ ਨੂੰ ਵੀ ਦਿਖਾ ਰਹੇ ਹਨ। ਮੇਰੀਆਂ ਮਾਵਾਂ ਤੇ ਭੈਣਾਂ ਵੀ ਜਾ ਰਹੀਆਂ ਹਨ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ।’’

ਦੱਸ ਦੇਈਏ ਕਿ ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

PunjabKesari

ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਕਿਰਦਾਰ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News