ਲੋਕਾਂ ਦੇ ਨਿਸ਼ਾਨੇ ’ਤੇ ਆਏ ਐਮੀ ਵਿਰਕ ਦਾ ਦੇਖੋ ਵਿਵਾਦ ’ਤੇ ਪੂਰਾ ਇੰਟਰਵਿਊ

Wednesday, Aug 25, 2021 - 06:24 PM (IST)

ਲੋਕਾਂ ਦੇ ਨਿਸ਼ਾਨੇ ’ਤੇ ਆਏ ਐਮੀ ਵਿਰਕ ਦਾ ਦੇਖੋ ਵਿਵਾਦ ’ਤੇ ਪੂਰਾ ਇੰਟਰਵਿਊ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।

ਉਥੇ ਹਾਲ ਹੀ ਡਿਜ਼ਨੀ ਪਲੱਸ ਹੌਟਸਟਾਰ ’ਤੇ 13 ਅਗਸਤ ਨੂੰ ਐਮੀ ਵਿਰਕ ਦੀ ਅਜੇ ਦੇਵਗਨ ਨਾਲ ਫ਼ਿਲਮ ‘ਭੁਜ’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿਉਂਕਿ ਐਮੀ ਨੇ ਫ਼ਿਲਮ ’ਚ ਅਜੇ ਦੇਵਗਨ ਨਾਲ ਕੰਮ ਕੀਤਾ ਹੈ, ਜਿਸ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੇ. ਐੱਸ. ਮੱਖਣ ਨੇ ਕਰਵਾਈ ਕਲੀਨ ਸ਼ੇਵ, ਤਸਵੀਰਾਂ ਹੋਈਆਂ ਵਾਇਰਲ

ਇਹੀ ਨਹੀਂ ਹਾਲ ਹੀ ’ਚ ਐਮੀ ਵਿਰਕ ਦੀ ਆਗਾਮੀ ਫ਼ਿਲਮ ‘ਕਿਸਮਤ 2’ ਦਾ ਵੀ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ’ਤੇ ਵੀ ਲੋਕਾਂ ਨੂੰ ਇਤਰਾਜ਼ ਹੈ। ਦਰਅਸਲ ਇਹ ਫ਼ਿਲਮ ਵੀ ਜ਼ੀ ਸਟੂਡੀਓ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਿਸ ਦੇ ਚਲਦਿਆਂ ਐਮੀ ਲੋਕਾਂ ਦੇ ਤਿੱਖੇ ਵਿਰੋਧ ਦਾ ਸ਼ਿਕਾਰ ਹੋ ਗਏ ਹਨ।

ਇਸ ’ਤੇ ਹੁਣ ਐਮੀ ਵਿਰਕ ਨੇ ਇੰਟਰਵਿਊ ਰਾਹੀਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਕੀ ਕਿਹਾ ਐਮੀ ਨੇ ਇਸ ਪੂਰੇ ਵਿਵਾਦ ਬਾਰੇ, ਇਹ ਜਾਣਨ ਲਈ ਤੁਸੀਂ ਹੇਠਾਂ ਦਿੱਤੇ ਵੀਡੀਓ ਲਿੰਕ ’ਤੇ ਕਲਿੱਕ ਕਰਕੇ ਜਾਣ ਸਕਦੇ ਹੋ–

ਨੋਟ– ਐਮੀ ਵਿਰਕ ਦਾ ਇਹ ਇੰਟਰਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸਿਓ।


author

Rahul Singh

Content Editor

Related News