ਐਮੀ ਵਿਰਕ ਤੇ ਮਨਿੰਦਰ ਬੁੱਟਰ ਦੀ ਸ਼ਾਨਦਾਰ ਜੁਗਲਬੰਦੀ, ਵੀਡੀਓ ਵੇਖ ਪਈਆਂ ਲੋਕਾਂ ਦੇ ਢਿੱਡੀਂ ਪੀੜ੍ਹਾਂ

Thursday, Aug 05, 2021 - 03:11 PM (IST)

ਐਮੀ ਵਿਰਕ ਤੇ ਮਨਿੰਦਰ ਬੁੱਟਰ ਦੀ ਸ਼ਾਨਦਾਰ ਜੁਗਲਬੰਦੀ, ਵੀਡੀਓ ਵੇਖ ਪਈਆਂ ਲੋਕਾਂ ਦੇ ਢਿੱਡੀਂ ਪੀੜ੍ਹਾਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਅਤੇ ਮਨਿੰਦਰ ਬੁੱਟਰ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਐਮੀ ਵਿਰਕ ਮਨਿੰਦਰ ਬੁੱਟਰ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਐਮੀ ਵਿਰਕ ਆਖ ਰਹੇ ਹਨ ਕਿ 'ਯਾਰ ਛੱਡ ਦਾਂ, ਬੀਬਾ ਤੂੰ ਜਾ ਸਕਦੀ ਏਂ, ਪਰ ਜਿਉਂ ਹੀ ਐਮੀ ਵਿਰਕ ਦੀ ਇਹ ਸਹੇਲੀ ਜਾਣ ਲੱਗਦੀ ਹੈ ਤਾਂ ਐਮੀ ਇਕਦਮ ਮੂੰਹ ਜਿਹਾ ਬਣਾ ਕੇ ਕਹਿੰਦੇ ਹਨ ਕਿ ਮੋਟੋ ਜਾ ਰਹੀਂ ਹੈਂ ਗੇਟ ਬੰਦ ਕਰ ਜਾਈਂ।'

 
 
 
 
 
 
 
 
 
 
 
 
 
 
 
 

A post shared by PUNJABI SONGS (@punjabisongsinsta)

ਇਸ ਤੋਂ ਬਾਅਦ ਐਮੀ ਵਿਰਕ ਤੇ ਮਨਿੰਦਰ ਬੁੱਟਰ ਖਿੜਖਿੜਾ ਕੇ ਹੱਸਣ ਲੱਗ ਜਾਂਦੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਇਹ ਤਾਂ ਗੱਲ ਸੀ ਇੱਕ ਮਜ਼ਾਕ ਭਰੇ ਵੀਡੀਓ ਦੀ ਪਰ ਅਸਲ ਜ਼ਿੰਦਗੀ 'ਚ ਵੀ ਦੋਵੇਂ ਵਧੀਆ ਦੋਸਤ ਹਨ। ਅਕਸਰ ਦੋਵੇਂ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਹੁਣ ਤੱਕ ਇੰਡਸਟਰੀ ਨੂੰ ਦੇ ਚੁੱਕੇ ਹਨ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਜਲਦ ਹੀ ਉਹ ਬਾਲੀਵੁੱਡ ਦੀ ਫ਼ਿਲਮ 'ਭੁਜ' 'ਚ ਵੀ ਵਿਖਾਈ ਦੇਣਗੇ। ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਲਾਰੇ', 'ਮੈਂ ਸੌਰੀ ਕਹਿਨੀ ਆਂ' ਸਣੇ ਕਈ ਹਿੱਟ ਗੀਤ ਗਾਏ ਹਨ। ਜਲਦ ਹੀ ਉਹ ਸਰੋਤਿਆਂ ਲਈ ਜਲਦ ਹੀ ਕਈ ਨਵੇਂ ਗੀਤ ਲੈ ਕੇ ਆ ਰਹੇ ਹਨ।

PunjabKesari

ਨੋਟ - ਮਨਿੰਦਰ ਬੁੱਟਰ ਤੇ ਐਮੀ ਵਿਰਕ ਦੀ ਇਸ ਵੀਡੀਓ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News