ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ ''ਤੇ ''ਮਿਸਟਰ ਬੱਚਨ'' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ
Friday, Jun 03, 2022 - 01:20 PM (IST)
ਬਾਲੀਵੁੱਡ ਡੈਸਕ: ਬਾਲੀਵੁੱਡ ਇੰਡਸਟਰੀ ਦੀ ਸ਼ਾਨ ਅਮਿਤਾਭ ਬੱਚਨ ਅਤੇ ਅਦਾਕਾਰਾ ਜਯਾ ਬੱਚਨ ਦੇ ਵਿਆਹ ਨੂੰ 49 ਸਾਲ ਪੂਰੇ ਹੋ ਗਏ ਹਨ। ਦੋਵੇਂ ਸਿਤਾਰੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਕਾਫੀ ਮੁਸ਼ਕਿਲਾਂ 'ਚੋਂ ਲੰਘੇ ਹਨ ਪਰ ਦੋਵਾਂ ਨੇ ਹਮੇਸ਼ਾ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ। ਅੱਜ 3 ਜੂਨ ਨੂੰ ਇਹ ਜੋੜਾ ਆਪਣੀ 49ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਅਮਿਤਾਭ ਬੱਚਨ ਨੇ ਵਿਆਹ ਦੀ ਇਕ ਤਸਵੀਰ ਸਾਂਝੀ ਕਰਕੇ ਇਕ ਖਾਸ ਪੋਸਟ ਲਿਖੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸਟਾਈਲਿਸ਼ ਸਾੜ੍ਹੀ 'ਚ ਮੌਨੀ ਰਾਏ ਦਾ ਫੋਟੋਸ਼ੂਟ, ਟੀ.ਵੀ ਦੀ ਨਾਗਿਨ ਦੀ ਖੂਬਸੂਰਤੀ ਦੇਖ ਪ੍ਰਸ਼ੰਸਕ ਹੋਏ ਹੈਰਾਨ
ਅਮਿਤਾਭ ਬੱਚਨ ਨੇ ਜਯਾ ਨਾਲ ਵਿਆਹ ਦੀ ਤਸਵੀਰ ਸਾਂਝੀ ਕਰ ਕੇ ਕੈਪਸ਼ਨ ’ਚ ਲਿਖਿਆ ‘ਜਯਾ ਅਤੇ ਮੇਰੀ, ਵਰ੍ਹੇਗੰਢ ’ਤੇ ਜੋ ਪਿਆਰ ਅਤੇ ਸਤਿਕਾਰ ਦਿੱਤਾ ਹੈ। ਉਸ ਦੇ ਲਈ ਹੱਥ ਜੋੜ ਕੇ ਨਮਸਕਾਰ ਅਤੇ ‘ਧੰਨਵਾਦ’ ਕਰਦਾ ਹਾਂ। ਸਭ ਨੂੰ ਜਵਾਬ ਨਹੀਂ ਦੇ ਸਕਦੇ ਇਸ ਲਈ ਇਹ ਪ੍ਰਤੀਕਿਰਿਆ ਸਵੀਕਾਰ ਕਰੋ।
ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਅਮਿਤਾਭ ਦੁਲਹਨ ਜਯਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਚਰਚਾ ’ਚ ‘ਲਾਲ ਸਿੰਘ ਚੰਡਾ’ ਦਾ ਮੀਮਜ਼ ਹੋ ਰਿਹਾ ਟਰੈਂਡ
ਅਮਿਤਾਭ ਬੱਚਨ ਦੇ ਫ਼ਿਸਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਆਖ਼ਰੀ ਵਾਰ ਅਦਾਕਾਰ ਨੂੰ ਫ਼ਿਲਮ ਰਨਵੇ 34 ’ਚ ਦੇਖਿਆ ਗਿਆ ਸੀ। ਹੁਣ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣ ਵਾਲੇ ਹਨ।ਇਸ ਫ਼ਿਲਮ ’ਚ ਉਹ ਖ਼ਾਸ ਭੂਮਿਕਾ ’ਚ ਨਜ਼ਰ ਆਉਣਗੇ।