''ਕੁਝ ਨਹੀਂ ਹੈ ਲਿਖਣ ਨੂੰ'' ਕਹਿ ਕੇ ਬੁਰੀ ਤਰ੍ਹਾਂ ਟਰੋਲ ਹੋਏ ਅਮਿਤਾਭ ਬੱਚਨ

07/17/2021 2:32:22 PM

ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਬਿੱਗ ਬੀ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਬਰਦਸਤ ਹੈ। ਅਜਿਹੇ 'ਚ ਉਨ੍ਹਾਂ ਦੀ ਹਰ ਪੋਸਟ 'ਤੇ ਲਾਈਕਸ ਅਤੇ ਕੁਮੈਂਟਾਂ ਦੀ ਝੜੀ ਲੱਗ ਜਾਂਦੀ ਹੈ। ਹਾਲਾਂਕਿ ਕਦੀ-ਕਦੀ ਇਸ ਦੇ ਚੱਲਦਿਆਂ ਇਸ ਸੁਪਰਸਟਾਰ ਨੂੰ ਟ੍ਰੋਲਰਜ਼ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਵੇਂ ਹਾਲ ਹੀ 'ਚ ਹੋਇਆ। ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਪੋਸਟ ਕੀਤਾ ਜਿਸ ਨਾਲ ਉਹ ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਗਏ ਹਨ ਅਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਹੈ।

PunjabKesari
ਇਸ ਟਵੀਟ 'ਤੇ ਟ੍ਰੋਲ ਹੋ ਰਹੇ ਅਮਿਤਾਭ ਬੱਚਨ
ਕਦੀ ਬਾਬੂਜੀ ਦੀਆਂ ਕਵਿਤਾਵਾਂ ਤਾਂ ਕਦੀ ਆਪਣੀਆਂ ਫ਼ਿਲਮਾਂ ਦੀਆਂ ਥ੍ਰੋਬੈਕ ਫੋਟੋਆਂ ਸ਼ੇਅਰ ਕਰਨ ਵਾਲੇ ਅਮਿਤਾਭ ਬੱਚਨ ਨੇ ਹਾਲ ਹੀ 'ਚ ਇਕ ਟਵੀਟ ਕੀਤਾ। ਇਹ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕੁਝ ਲਿਖਣ ਨੂੰ ਨਹੀਂ ਹੈ। ਅਮਿਤਾਭ ਬੱਚਨ ਦਾ ਇਹ ਟਵੀਟ ਜਿਵੇਂ ਹੀ ਯੂਜ਼ਰਜ਼ ਦੀਆਂ ਨਜ਼ਰਾਂ 'ਚ ਆਇਆ ਉਸ 'ਤੇ ਇਕ ਤੋਂ ਬਾਅਦ ਇਕ ਕੁਮੈਂਟ ਆਉਣੇ ਸ਼ੁਰੂ ਹੋ ਗਏ। ਕੁਝ ਯੂਜ਼ਰਜ਼ ਨੇ ਤਾਂ ਉਨ੍ਹਾਂ ਨੂੰ ਮਹਿੰਗਾਈ 'ਤੇ ਲਿਖਣ ਲਈ ਕਿਹਾ ਤਾਂ ਕੁਝ ਨੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ।

PunjabKesari
ਅਮਿਤਾਭ ਪਹਿਲਾਂ ਵੀ ਆ ਚੁੱਕੇ ਹਨ ਯੂਜ਼ਰਜ਼ ਦੇ ਨਿਸ਼ਾਨੇ 'ਤੇ
ਦਰਅਸਲ ਅਮਿਤਾਭ ਬੱਚਨ ਕੋਲ ਕੁਝ ਲਿਖਣ ਲਈ ਇਸ ਲਈ ਨਹੀਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਮਿਤਾਭ ਨੇ ਫੇਸਬੁੱਕ 'ਤੇ ਇਕ ਪੋਸਟ ਕੀਤਾ ਸੀ। ਪੋਸਟ 'ਚ ਅਮਿਤਾਭ ਨੇ ਇਕ ਫੋਟੋ ਸ਼ੇਅਰ ਕੀਤੀ ਜਿਸ 'ਚ ਮਿਰਜ਼ਾ ਗਾਲਿਬ ਤੇ ਇਕਬਾਲ ਦੇ ਨਾਂ ਨਾਲ ਸ਼ੇਅਰ ਲਿਖੇ। ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਅਮਿਤਾਭ ਨੇ ਲਿਖਿਆ-ਸ਼ਾਇਰੀ, ਬਨਾਮ ਸ਼ਾਇਰੀ! ਅਮਿਤਾਭ ਨੇ ਜੋ ਤਸਵੀਰ ਸ਼ੇਅਰ ਕੀਤੀ ਉਸ 'ਚ ਲਿਖਿਆ ਹੈ ਦੋ ਮਸ਼ਹੂਰ ਸ਼ਾਇਰਾਂ ਦੇ ਆਪਣੇ-ਆਪਣੇ ਅੰਦਾਜ਼। ਇਸ ਤੋਂ ਬਾਅਦ ਮਿਰਜ਼ਾ ਗਾਲਿਬ ਤੇ ਇਕਬਾਲ ਦੇ ਨਾਂ ਨਾਲ ਸ਼ੇਅਰ ਲਿਖੇ।


Aarti dhillon

Content Editor

Related News