ਅਮਿਤਾਬ ਬੱਚਨ ਨੇ ਕੀਤੀ ਉਤਰਾਧਿਕਾਰੀ ਨੂੰ ਲੈ ਕੇ ਪੋਸਟ,ਕਿਹਾ-''ਮੇਰੇ ਬੇਟੇ...''
Thursday, Mar 20, 2025 - 04:49 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਬਾਂਡ ਗਹਿਰਾ ਹੈ। ਪੁੱਤਰ ਦਾ ਸਾਥ ਦੇਣ ਅਤੇ ਉਨ੍ਹਾਂ ਦੀ ਤਾਰੀਫ ਕਰਨ ਦਾ ਕੋਈ ਮੌਕਾ ਬਿਗ ਬੀ ਨਹੀਂ ਛੱਡਦੇ ਹਨ। ਹਾਲ ਹੀ 'ਚ ਉਜਬੇਕਿਸਤਾਨ ਦੇ ਤਾਸ਼ਕੰਦ 'ਚ ਅਭਿਸ਼ੇਕ ਨੂੰ ਸਨਮਾਨਿਤ ਕੀਤਾ ਗਿਆ ਸੀ। ਇਥੇ ਉਨ੍ਹਾਂ ਦੀਆਂ ਫਿਲਮਾਂ ਦੇ ਗਾਣੇ ਗਾਏ ਅਤੇ ਅਦਾਕਾਰ ਦੇ ਕੰਮ ਦੀ ਤਾਰੀਫ਼ ਕੀਤੀ ਗਈ। ਇਸ 'ਤੇ ਅਮਿਤਾਭ ਨੇ ਪੁੱਤਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ 'ਤੇ ਪਿਆਰ ਲੁਟਾਇਆ ਸੀ। ਹਾਲਾਂਕਿ ਹੁਣ ਬਿਗ ਬੀ ਨੇ ਆਪਣੇ ਇਕ ਟਵੀਟ ਨਾਲ ਹਲਚਲ ਮਚਾ ਦਿੱਤੀ ਹੈ।
ਅਮਿਤਾਭ ਦੀ ਪੋਸਟ ਹੋ ਰਹੀ ਹੈ ਵਾਇਰਲ
ਅਮਿਤਾਭ ਨੇ ਐਕਸ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਬੇਟੇ, ਬੇਟੇ ਹੋਣ ਨਾਲ ਮੇਰੇ ਉੱਤਰਾਧਿਕਾਰੀ ਨਹੀਂ ਹੋਣਗੇ, ਜੋ ਮੇਰੇ ਉੱਤਰਾਧਿਕਾਰੀ ਹੋਣ ਉਹ ਮੇਰੇ ਬੇਟੇ ਹੋਣਗੇ। ਪੁਜਨਯੋਗ ਬਾਬੂ ਜੀ ਦੇ ਸ਼ਬਦ। ਅਤੇ ਅਭਿਸ਼ੇਕ ਉਸ ਨੂੰ ਨਿਭਾ ਰਹੇ ਹਨ। ਹੇਠਾਂ ਵੀ ਪੜ੍ਹੋ, ਇਕ ਨਵੀਂ ਸ਼ੁਰੂਆਤ. 'ਬਿਗ ਬੀ' ਦੇ ਇਸ ਪੋਸਟ ਨੇ ਯੂਜ਼ਰਸ ਨੂੰ ਕੰਫਿਊਜ਼ ਕਰ ਦਿੱਤਾ ਹੈ। ਕੁਮੈਂਟ ਸੈਕਸ਼ਨ 'ਚ ਕਈ ਤਰ੍ਹਾਂ ਦੀਆਂ ਉਲਝਣਾ 'ਚ ਫਸੇ ਯੂਜ਼ਰਸ ਨੇ ਪੋਸਟ ਦਾ ਮਤਲਬ ਸ਼ਹਿੰਨਸ਼ਾਹ ਤੋਂ ਪੁੱਛਿਆ ਹੈ। ਤਾਂ ਇਸ ਦੇ ਨਾਲ ਹੀ ਕੁਝ ਐਸਕ ਦੇ ਏਆਈ ਅਸਿਸਟੈਂਟ Grok ਤੋਂ ਹੀ ਬੱਚਨ ਦੇ ਟਵੀਟ ਦਾ ਮਤਲਬ ਪੁੱਛ ਲਿਆ ਹੈ।
ਇਕ ਯੂਜ਼ਰਸ ਨੇ ਕੁਮੈਂਟ ਕੀਤਾ ਗਰੋਕ, ਇਥੇ ਕਵੀ ਕੀ ਕਹਿਣਾ ਚਾਹੁੰਦਾ ਹਨ। ਦੂਜੇ ਨੇ ਲਿਖਿਆ ਹੈ ਟੀ5323 ਦਾ ਮਤਲਬ ਕੀ ਹੈ। ਗਰੋਕ ਇਹ ਹਰ ਟਵੀਟ 'ਚ ਹੁੰਦਾ ਹੈ। ਇਕ ਹੋਰ ਨੇ ਲਿਖਿਆ ਕਿ ਗਰੋਕ, ਅਮਿਤਾਬ ਬੱਚਨ ਦਾ ਉੱਤਰਾਧਿਕਾਰੀ ਬਣਨ ਲਈ ਮੈਨੂੰ ਕੀ ਕਰਨਾ ਚਾਹੀਦਾ। ਇਸ ਦੇ ਨਾਲ ਹੀ ਬਹੁਤ ਸਾਰੇ ਯੂਜ਼ਰਸ ਅਭਿਸ਼ੇਕ ਬੱਚਨ ਦੀ ਨਵੀਂ ਫਿਲਮ 'ਬੀ ਹੈਪੀ' ਨਾਲ ਬਿਗ ਬੀ ਦੇ ਇਸ ਟਵੀਟ ਨੂੰ ਜੋੜ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਅਭਿਸ਼ੇਕ ਦੀ ਪਰਫਾਰਮੈਂਸ ਦੀ ਪ੍ਰਸ਼ੰਸਾਂ ਵੀ ਕੀਤੀ ਹੈ।
ਬਿਗ ਬੀ ਨਾਲ ਹੁੰਦੀ ਹੈ ਪੁੱਤਰ ਦੀ ਤੁਲਨਾ
ਅਭਿਸ਼ੇਕ ਬੱਚਨ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਪਿਤਾ ਅਮਿਤਾਬ ਬੱਚਨ ਨਾਲ ਤੁਲਨਾ ਨੂੰ ਲੈ ਕੇ ਪਰਿਵਾਰ ਦੀ ਲੇਗੇਸੀ ਨੂੰ ਕੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਜਨਵਰੀ 2025 'ਚ ਇਕ ਇੰਟਰਵਿਊ ਦੇ ਦੌਰਾਨ ਅਦਾਕਾਰ ਨੇ ਕਿਹਾ ਸੀ ਕਿ ਇਹ ਕਦੇ ਆਸਾਨ ਨਹੀਂ ਹੋਣ ਵਾਲਾ ਹੈ। ਪਰ 25 ਸਾਲਾਂ ਤੱਕ ਇਕ ਹੀ ਸਵਾਲ ਦਾ ਸਾਹਮਣਾ ਕਰਨ ਤੋਂ ਬਾਅਦ ਮੈਂ ਇਮਿਊਨ ਹੋ ਗਿਆ ਹਾਂ। ਜੇਕਰ ਤੁਸੀਂ ਮੇਰੀ ਤੁਲਨਾ ਮੇਰੇ ਪਿਤਾ ਨਾਲ ਕਰ ਰਹੇ ਹੋ ਤਾਂ ਤੁਸੀਂ ਮੇਰੀ ਤੁਲਨਾ ਵਧੀਆ ਇਨਸਾਨ ਨਾਲ ਕਰ ਰਹੇ ਹਨ। ਜੇਕਰ ਤੁਸੀਂ ਮੇਰੀ ਤੁਲਨਾ ਬੈਸਟ ਨਾਲ ਕਰ ਰਹੇ ਹੋ ਤਾਂ ਮੈਂ ਮੰਨਦਾ ਹਾਂ ਕਿ ਕਿਤੇ ਨਾ ਕਿਤੇ ਮੈਂ ਇਨ੍ਹਾਂ ਮਹਾਨ ਨਾਮਾਂ 'ਚ ਗਿਣੇ ਜਾਣ ਲਾਇਕ ਹਾਂ। ਮੇਰੇ ਮਾਤਾ-ਪਿਤਾ ਮੇਰੇ ਮਾਤਾ-ਪਿਤਾ ਹਨ। ਮੇਰਾ ਪਰਿਵਾਰ, ਮੇਰਾ ਪਰਿਵਾਰ ਹੈ। ਮੇਰੀ ਪਤਨੀ, ਮੇਰੀ ਪਤਨੀ ਹੈ। ਮੈਂ ਉਨ੍ਹਾਂ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ 'ਤੇ ਬਹੁਤ ਮਾਣ ਕਰਦਾ ਹਾਂ।
ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ 'ਬੀ ਹੈਪੀ' 'ਚ ਨਜ਼ਰ ਆ ਰਹੇ ਹਨ। ਡਾਇਰੈਕਟਰ ਰੇਮੋ ਡਿਸੂਜ਼ਾ ਦੀ ਇਸ ਫਿਲਮ 'ਚ ਉਨ੍ਹਾਂ ਨੂੰ ਇਨਾਯਤ ਵਰਮਾ ਅਤੇ ਨੋਰਾ ਫਤੇਹੀ ਨਾਲ ਕੰਮ ਕੀਤਾ ਹੈ। ਇਹ ਫਿਲਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਈ ਹੈ ਤੇ ਨੰਬਰ 1 'ਤੇ ਟ੍ਰੇਡ ਕਰ ਰਹੇ ਹਨ।