ਅਮਿਤਾਭ ਬੱਚਨ ਦੇ ਸਾਹਮਣੇ ਮੁਕਾਬਲੇਬਾਜ਼ ਨੇ ਉਤਾਰ ਦਿੱਤੀ ਆਪਣੀ ਸ਼ਰਟ, ਵੀਡੀਓ

Friday, Aug 26, 2022 - 11:51 AM (IST)

ਅਮਿਤਾਭ ਬੱਚਨ ਦੇ ਸਾਹਮਣੇ ਮੁਕਾਬਲੇਬਾਜ਼ ਨੇ ਉਤਾਰ ਦਿੱਤੀ ਆਪਣੀ ਸ਼ਰਟ, ਵੀਡੀਓ

ਨਵੀਂ ਦਿੱਲੀ  (ਬਿਊਰੋ) - 'ਕੌਣ ਬਣੇਗਾ ਕਰੋੜਪਤੀ' ਦਾ 14ਵਾਂ ਸੀਜ਼ਨ ਆ ਰਿਹਾ ਹੈ। ਇਸ ਸ਼ੋਅ ਦਾ ਨਵਾਂ ਪ੍ਰੋਮੋ ਆਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚ ਫਾਸਟੈਸਟ ਫਿੰਗਰ ਜਿੱਤਣ ਤੋਂ ਬਾਅਦ ਇਕ ਮੁਕਾਬਲੇਬਾਜ਼ ਨੇ ਅਜਿਹਾ ਕੁਝ ਕੀਤਾ ਕਿ ਦਰਸ਼ਕਾਂ ਦੇ ਨਾਲ-ਨਾਲ ਅਮਿਤਾਭ ਬੱਚਨ ਵੀ ਹੈਰਾਨ ਰਹਿ ਗਏ।

ਦਰਅਸਲ, ਕੰਟੈਸਟੈਂਟ ਵਿਜੇ ਗੁਪਤਾ ਫਾਸਟੈਸਟ ਫਿੰਗਰ ਜਿੱਤਣ ਤੋਂ ਬਾਅਦ ਇੰਨਾ ਖੁਸ਼ ਹੁੰਦੇ ਹਨ ਕਿ ਆਪਣੀ ਸ਼ਰਟ ਉਤਾਰ ਕੇ ਘੁੰਮਣ ਲੱਗਦੇ ਹਨ। ਉਹ ਫਿਰ ਦਰਸ਼ਕਾਂ ਵਿਚ ਬੈਠੇ ਪਰਿਵਾਰ ਨੂੰ ਗਲੇ ਲਾਉਂਦਾ ਹੈ। ਜਦੋਂ ਉਹ ਸ਼ਰਟ ਦਰਸ਼ਕਾਂ ਵਿਚ ਹੀ ਛੱਡ ਕੇ ਹੌਟ ਸੀਟ ’ਤੇ ਪਹੁੰਚ ਜਾਂਦੇ ਹਨ ਤਾਂ ਬਿੱਗ ਬੀ ਕਹਿੰਦੇ ਹਨ, ਭਰਾ, ਪਹਿਲਾਂ ਕਮੀਜ਼ ਪਹਿਨ ਲਓ। ਵਿਜੇ ਨੇ ਆਪਣੀ ਐਕਸਾਈਟਮੈਂਟ ਸੰਭਾਲਦਿਆਂ ਉਹ ਸਾਈਡ ’ਤੇ ਚਲੇ ਗਏ ਅਤੇ ਸ਼ਰਟ ਅਤੇ ਮਾਈਕ ਪਹਿਨਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News