ਬਰਥਡੇ ''ਤੇ ਅਮਿਤਾਭ ਬੱਚਨ ਦਾ ਅਨੋਖਾ ਅੰਦਾਜ਼, ਲੋਕਾਂ ਦੀ ਭੀੜ ਨੇ ਪਾਇਆ ਹਾਰ

Thursday, Oct 12, 2023 - 11:29 AM (IST)

ਬਰਥਡੇ ''ਤੇ ਅਮਿਤਾਭ ਬੱਚਨ ਦਾ ਅਨੋਖਾ ਅੰਦਾਜ਼, ਲੋਕਾਂ ਦੀ ਭੀੜ ਨੇ ਪਾਇਆ ਹਾਰ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ਼ ਕਰ ਹਨ। ਅਮਿਤਾਭ ਬੱਚਨ ਨੇ ਬੀਤੇ ਦਿਨੀਂ ਯਾਨੀਕਿ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।

PunjabKesari

ਬਿੱਗ ਬੀ ਦੇ ਜਨਮਦਿਨ 'ਤੇ ਦੇਰ ਰਾਤ ਉਨ੍ਹਾਂ ਦੇ ਪ੍ਰਸ਼ੰਸਕ ਜਲਸਾ ਤੋਂ ਬਾਹਰ ਨਜ਼ਰ ਆਏ।

PunjabKesari

ਅਮਿਤਾਭ ਦੇ ਘਰ ਦੇ ਬਾਹਰ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਸ ਦੌਰਾਨ ਬਿੱਗ ਬੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਜਲਸਾ ਤੋਂ ਬਾਹਰ ਆਏ ਸਨ। ਇਸ ਖ਼ਾਸ ਮੌਕੇ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। 

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਪੀਲੇ ਰੰਗ ਦਾ ਕੁੜਤਾ ਤੇ ਚਿੱਟਾ ਪਜਾਮਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੇ ਸਨ। ਉਨ੍ਹਾਂ ਦੇ ਮੱਥੇ 'ਤੇ ਚੰਦਨ ਦਾ ਟਿੱਕਾ ਲੱਗਾ ਹੋਇਆ ਸੀ ਤੇ ਗਲੇ 'ਚ ਮਾਲਾ ਪਾਈ ਸੀ।

PunjabKesari

ਇੰਨਾ ਹੀ ਨਹੀਂ ਉਨ੍ਹਾਂ ਨੇ ਸ਼ਾਲ ਵੀ ਲਿਆ ਹੋਇਆ ਸੀ। ਇਸ ਦੌਰਾਨ ਅਮਿਤਾਭ ਪ੍ਰਸ਼ੰਸਕਾਂ ਦੀ ਭੀੜ 'ਚ ਆ ਗਏ ਅਤੇ ਉਨ੍ਹਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨਾਲ 'ਗਣਪਤ' 'ਚ ਨਜ਼ਰ ਆਉਣਗੇ।

PunjabKesari

ਇਸ ਤੋਂ ਇਲਾਵਾ ਉਹ ਦੀਪਿਕਾ ਪਾਦੁਕੋਣ ਨਾਲ ਵੀ ਨਜ਼ਰ ਆਵੇਗੀ। ਬਿੱਗ ਬੀ ਇਨ੍ਹੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ 15' ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ।

PunjabKesari

PunjabKesari

PunjabKesari


author

sunita

Content Editor

Related News