ਅਦਾਕਾਰ ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ

Monday, Jan 15, 2024 - 11:53 AM (IST)

ਅਦਾਕਾਰ ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ

ਮੁੰਬਈ - ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਦੀ ਸਰਜਰੀ ਹੋਈ ਹੈ। ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈ. ਐੱਸ. ਪੀ. ਐੱਲ.) ’ਚ ਮੁੰਬਈ ਦੀ ਟੀਮ ਦੇ ਮਾਲਕ ਬੱਚਨ ਨੇ ਆਪਣੇ ਨਿੱਜੀ ਬਲਾਗ ’ਤੇ ਸਾਥੀ ਸਿਤਾਰਿਆਂ ਅਤੇ ਟੀਮ ਦੇ ਮਾਲਕਾਂ ਅਕਸ਼ੇ ਕੁਮਾਰ (ਸ਼੍ਰੀਨਗਰ) ਅਤੇ ਸੂਰਿਆ (ਚੇਨਈ) ਨਾਲ ਟੂਰਨਾਮੈਂਟ ਨਾਲ ਸਬੰਧਤ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੱਚਨ (81) ਨੇ ਕੋਈ ਹੋਰ ਵੇਰਵੇ ਸਾਂਝੇ ਨਹੀਂ ਕੀਤੇ।

ਇਹ ਖ਼ਬਰ ਵੀ ਪੜ੍ਹੋ -  ਪੰਜਾਬ 'ਚ ਲੋਹੜੀ ਦੌਰਾਨ ਹੋਇਆ ਜ਼ਬਰਦਸਤ ਧਮਾਕਾ, ਦਹਿਸ਼ਤ 'ਚ ਪੂਰਾ ਪਰਿਵਾਰ

PunjabKesari

ਦੇ ਕਈ ਬੰਗਲਿਆਂ ਦਾ ਮਾਲਕ ਹੈ ਅਮਿਤਾਭ
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ ਪਿਛਲੇ ਸਾਲ ਅਗਸਤ ਮਹੀਨੇ 'ਚ ਇਹ ਸਪੇਸ 7.18 ਕਰੋੜ ਰੁਪਏ 'ਚ ਖਰੀਦੀ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ 3,190 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਕਈ ਆਲੀਸ਼ਾਨ ਬੰਗਲੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ। ਉਨ੍ਹਾਂ ਦੇ ਬੰਗਲੇ ਜਲਸਾ ਦੀ ਕੀਮਤ 112 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਜਨਕ ਅਤੇ ਵਤਸ ਵਰਗੇ ਬੰਗਲੇ ਵੀ ਹਨ। ਉਨ੍ਹਾਂ ਨੇ ਪ੍ਰਤੀਕਸ਼ਾ ਨਾਂ ਦਾ ਬੰਗਲਾ ਆਪਣੀ ਬੇਟੀ ਸ਼ਵੇਤਾ ਨੂੰ ਗਿਫ਼ਟ ਕੀਤਾ ਹੈ। 

'ਕੇਬੀਸੀ 15' ਦਾ ਹੋਇਆ ਅੰਤ
‘ਕੌਣ ਬਣੇਗਾ ਕਰੋੜਪਤੀ 15’ 18 ਅਪ੍ਰੈਲ, 2023 ਨੂੰ ਬਹੁਤ ਧੂਮਧਾਮ ਨਾਲ ਸ਼ੁਰੂ ਹੋਇਆ ਸੀ। ਉਦੋਂ ਖ਼ੁਦ ਅਮਿਤਾਭ ਬੱਚਨ ਨੂੰ ਪਤਾ ਸੀ ਕਿ ਇਕ ਦਿਨ ਇਹ ਸੀਜ਼ਨ ਖ਼ਤਮ ਹੋ ਜਾਵੇਗਾ ਪਰ ਮੁਕਾਬਲੇਬਾਜ਼ਾਂ ਤੇ ਦਰਸ਼ਕਾਂ ਦੀ ਖ਼ੁਸ਼ੀ ਦੇ ਸਾਹਮਣੇ ਅਮਿਤਾਭ ਇਸ ਨੂੰ ਭੁੱਲ ਗਏ। ਇਸ ਗੱਲ ਨੂੰ ਉਨ੍ਹਾਂ ਨੇ ਸ਼ੋਅ ’ਚ ਮੰਨਿਆ। ਅਮਿਤਾਭ ਨੂੰ ‘ਕੇ. ਬੀ. ਸੀ.’ ’ਚ ਹਰ ਮੁਕਾਬਲੇਬਾਜ਼ ਨਾਲ ਮਸਤੀ ਕਰਦੇ ਤੇ ਆਪਣੀ ਜ਼ਿੰਦਗੀ ਤੇ ਕਰੀਅਰ ਦੀਆਂ ਮਜ਼ਾਕੀਆ ਕਹਾਣੀਆਂ ਨੂੰ ਦਰਸ਼ਕਾਂ ਨਾਲ ਸਾਂਝਾ ਕਰਦੇ ਦੇਖਿਆ ਗਿਆ। ਉਹ ਸਾਰਿਆਂ ਨੂੰ ਖ਼ੂਬ ਹਸਾਉਂਦੇ ਸਨ ਪਰ ਜਦੋਂ ‘ਕੌਣ ਬਣੇਗਾ ਕਰੋੜਪਤੀ 15’ ਨੂੰ ਅਲਵਿਦਾ ਕਹਿਣ ਦਾ ਸਮਾਂ ਆਇਆ ਤਾਂ ਉਹ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕੇ ਤੇ ਭਾਵੁਕ ਹੋ ਗਏ ਸਨ। ਦਰਸ਼ਕਾਂ ਨੇ ਵੀ ਅਮਿਤਾਭ ਬੱਚਨ ਨੂੰ ਖ਼ੂਬ ਪਿਆਰ ਦਿੱਤਾ। ਭਾਵੁਕ ਹੋਏ ਅਮਿਤਾਭ ਹਰ ਕਿਸੇ ਨੂੰ ਦੇਖਦੇ ਤੇ ਸੁਣਦੇ ਰਹੇ। ਇਕ ਨੇ ਕਿਹਾ, ‘‘ਸਾਡੇ ’ਚੋਂ ਕਿਸੇ ਨੇ ਕਦੇ ਰੱਬ ਨੂੰ ਨਹੀਂ ਦੇਖਿਆ ਪਰ ਅੱਜ ਤੋਂ ਅਸੀਂ ਰੱਬ ਦੇ ਸਭ ਤੋਂ ਪਿਆਰੇ ਨੂੰ ਦੇਖਾਂਗੇ।’’

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News