ਜਾਣ ਦਾ ਸਮਾਂ ਆ ਗਿਆ ਹੈ.... ਅਮਿਤਾਭ ਬੱਚਨ ਨੇ ਕਿਉਂ ਕੀਤਾ ਅਜਿਹਾ ਟਵੀਟ, ਖੋਲ੍ਹਿਆ ਭੇਤ

Friday, Feb 28, 2025 - 01:14 PM (IST)

ਜਾਣ ਦਾ ਸਮਾਂ ਆ ਗਿਆ ਹੈ.... ਅਮਿਤਾਭ ਬੱਚਨ ਨੇ ਕਿਉਂ ਕੀਤਾ ਅਜਿਹਾ ਟਵੀਟ, ਖੋਲ੍ਹਿਆ ਭੇਤ

ਮੁੰਬਈ- ਅਮਿਤਾਭ ਬੱਚਨ ਨੂੰ ਬਾਲੀਵੁੱਡ ਦਾ 'ਬਿੱਗ ਬੀ' ਕਿਹਾ ਜਾਂਦਾ ਹੈ ਅਤੇ ਇੰਨਾ ਹੀ ਨਹੀਂ, ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਉਹ ਆਪਣੇ ਰਿਐਲਿਟੀ ਸ਼ੋਅ 'ਕੌਨ ਬਨੇਗਾ ਕਰੋੜਪਤੀ 16' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਅਮਿਤਾਭ ਬੱਚਨ ਨੇ ਆਪਣੇ ਐਕਸ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਲਿਖਿਆ, "ਜਾਣ ਦਾ ਸਮਾਂ।" ਇਸ ਦਾ ਅਰਥ ਹੈ "ਜਾਣ ਦਾ ਸਮਾਂ ਆ ਗਿਆ ਹੈ।" ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਰਿਟਾਇਰਮੈਂਟ ਬਾਰੇ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਦਾਸ ਹੋ ਗਏ।

ਇਹ ਵੀ ਪੜ੍ਹੋ-ਕ੍ਰਿਤਿਕਾ ਮਲਿਕ ਨੇ ਦੂਜੀ ਪਤਨੀ ਤੋਂ ਛੁਟਕਾਰਾ ਪਾਉਣ ਲਈ ਪੁੱਛਿਆ ਟੋਟਕਾ, ਹੋਈ ਟਰੋਲ

ਕਈ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਮਿਤਾਭ ਬੱਚਨ ਹੁਣ 'ਕੌਨ ਬਨੇਗਾ ਕਰੋੜਪਤੀ' ਤੋਂ ਸੰਨਿਆਸ ਲੈਣ ਜਾ ਰਹੇ ਹਨ ਪਰ ਹੁਣ ਹਾਲ ਹੀ 'ਚ ਅਮਿਤਾਭ ਬੱਚਨ ਨੇ ਖੁਦ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜੀ ਹੈ। ਦਰਅਸਲ, 'ਕੌਨ ਬਣੇਗਾ ਕਰੋੜਪਤੀ ਸੀਜ਼ਨ 16' ਦੇ ਸਟੇਜ 'ਤੇ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੋਸਟ ਕਿਉਂ ਸਾਂਝੀ ਕੀਤੀ ਅਤੇ ਇਸ ਦਾ ਮਤਲਬ ਰਿਟਾਇਰਮੈਂਟ ਨਹੀਂ ਸੀ। ਸ਼ੋਅ "ਕੌਣ ਬਨੇਗਾ ਕਰੋੜਪਤੀ" ਦਾ ਇੱਕ ਨਵਾਂ ਪ੍ਰੋਮੋ ਇਸ ਸਮੇਂ ਵਾਇਰਲ ਹੋ ਰਿਹਾ ਹੈ ਅਤੇ ਇਸ 'ਚ ਦਰਸ਼ਕਾਂ ਨੇ ਅਮਿਤਾਭ ਬੱਚਨ ਨੂੰ ਉਨ੍ਹਾਂ ਦੀ "ਟਾਈਮ ਟੂ ਗੋ" ਪੋਸਟ ਬਾਰੇ ਸਵਾਲ ਕੀਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਅਮਿਤਾਭ ਬੱਚਨ ਨੇ ਕਿਹਾ, "ਇਸ 'ਚ ਇੱਕ ਲਾਈਨ ਸੀ, ਹੁਣ ਜਾਣ ਦਾ ਸਮਾਂ ਹੋ ਗਿਆ ਹੈ ਤਾਂ ਕੀ ਇਸ 'ਚ ਕੁਝ ਗਲਤ ਹੈ?"

ਇਹ ਵੀ ਪੜ੍ਹੋ-ਸੂਫੀ ਗਾਇਕਾ ਨੇ ਭਿਆਨਕ ਐਕਸੀਡੈਂਟ 'ਤੇ ਦਿੱਤਾ ਸਪੱਸ਼ਟੀਕਰਨ, ਬੇਕਾਬੂ ਥਾਰ ਨੇ ਦਰੜੀਆਂ ਸਨ ਕਈ ਸਕੂਟਰੀਆਂ

ਬਿੱਗ ਬੀ ਨੇ ਦੱਸਿਆ ਕਿ ਕਿਉਂ ਪਾਈ ਸੀ ਪੋਸਟ
ਅੰਤ 'ਚ, ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ, ਬਾਲੀਵੁੱਡ ਦੇ 'ਸ਼ਹਿਨਸ਼ਾਹ' ਨੇ ਸਮਝਾਇਆ, 'ਅਰੇ ਭਾਈ ਸਾਹਿਬ, ਮੇਰੇ ਕੰਮ 'ਤੇ ਜਾਣ ਦਾ ਸਮਾਂ ਹੋ ਗਿਆ ਹੈ, ਤੁਸੀਂ ਗਜ਼ਬ ਗੱਲ ਕਰ ਰਹੇ ਹੋ!' ਅਤੇ ਜਦੋਂ ਮੈਨੂੰ ਇੱਥੋਂ ਰਾਤ 2 ਵਜੇ ਛੁੱਟੀ ਮਿਲਦੀ ਹੈ, ਜਦੋਂ ਮੈਂ ਘਰ ਪਹੁੰਚਦਾ ਹਾਂ ਤਾਂ ਰਾਤ ਦੇ 1-2 ਵਜੇ ਹੁੰਦੇ ਹਨ। ਇਹ ਲਿਖਦੇ-ਲਿਖਦੇ ਮੈਨੂੰ ਨੀਂਦ ਆ ਗਈ, ਇਸ ਲਈ ਇਹ ਉੱਥੇ ਹੀ ਰਹਿ ਗਿਆ... ਜਾਣ ਦਾ ਸਮਾਂ ਹੋ ਗਿਆ ਅਤੇ ਮੈਂ ਸੌਂ ਗਿਆ!'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News