ਅਮਿਤਾਭ ਬੱਚਨ ਦੇ ''ਕੇਬੀਸੀ'' ਦਾ ਨਵਾਂ ਪ੍ਰੋਮੋ ਰਿਲੀਜ਼, ਜਾਣੋ ਇਸ ਵਾਰ ਸ਼ੋਅ ''ਚ ਕੀ ਹੋਵੇਗਾ ਖ਼ਾਸ?

06/30/2023 3:52:25 PM

ਮੁੰਬਈ (ਬਿਊਰੋ) : ਪ੍ਰਸ਼ੰਸਕ ਲੰਬੇ ਸਮੇਂ ਤੋਂ ਅਮਿਤਾਭ ਬੱਚਨ ਦੇ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਨਵੇਂ ਸੀਜ਼ਨ ਦੀ ਉਡੀਕ ਕਰ ਰਹੇ ਹਨ। ਸ਼ੋਅ ਦਾ ਹਰ ਨਵਾਂ ਐਪੀਸੋਡ ਦਿਲਚਸਪ ਅਤੇ ਗਿਆਨ ਵਧਾਉਣ ਵਾਲੇ ਸਵਾਲਾਂ ਨਾਲ ਭਰਿਆ ਹੁੰਦਾ ਹੈ। 'ਕੇਬੀਸੀ' ਜਲਦ ਹੀ ਟੀ. ਵੀ. 'ਤੇ ਵਾਪਸੀ ਕਰਨ ਜਾ ਰਿਹਾ ਹੈ। 'ਕੌਣ ਬਣੇਗਾ ਕਰੋੜਪਤੀ' ਦੇ ਮੇਕਰਸ ਨੇ ਸੋਸ਼ਲ ਮੀਡੀਆ 'ਤੇ ਅਪਡੇਟ ਸ਼ੇਅਰ ਕੀਤੀ ਹੈ। 'ਕੇਬੀਸੀ' ਸੀਜ਼ਨ 15 ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ਪ੍ਰੋਮੋ 'ਚ ਅਮਿਤਾਭ ਬੱਚਨ ਨੇ ਦੱਸਿਆ ਕਿ ਇਸ ਵਾਰ 'ਕੌਣ ਬਣੇਗਾ ਕਰੋੜਪਤੀ' ਨਵੇਂ ਅੰਦਾਜ਼ ਨਾਲ ਵਾਪਸੀ ਕਰੇਗਾ।

ਦੱਸ ਦਈਏ ਕਿ ਸੋਨੀ ਟੀ. ਵੀ. ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ 'ਕੌਣ ਬਣੇਗਾ ਕਰੋੜਪਤੀ' ਸੀਜ਼ਨ 15 ਦਾ ਪ੍ਰੋਮੋ ਜਾਰੀ ਕੀਤਾ ਹੈ। ਵੀਡੀਓ 'ਚ ਅਮਿਤਾਭ ਬੱਚਨ ਨੇ ਅਨੋਖੇ ਤਰੀਕੇ ਨਾਲ ਭਾਰਤ ਨੂੰ ਬਦਲਣ ਬਾਰੇ ਦੱਸਿਆ। ਬਿੱਗ ਬੀ ਨੇ ਕਿਹਾ, "ਸਭ ਕੁਝ ਬਦਲ ਰਿਹਾ ਹੈ, ਬਹੁਤ ਸਿਆਣਪ ਨਾਲ, ਬਹੁਤ ਮਾਣ ਨਾਲ। ਦੇਖੋ ਸਭ ਕੁਝ ਬਦਲ ਰਿਹਾ ਹੈ।"

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਪਿਛਲੇ ਕਾਫ਼ੀ ਸਮੇਂ ਤੋਂ 'ਕੌਣ ਬਣੇਗਾ ਕਰੋੜਪਤੀ' ਨਾਲ ਜੁੜੇ ਹੋਏ ਹਨ। ਉਹ ਸਾਲ 2000 ਤੋਂ 'ਕੇਬੀਸੀ' ਦੀ ਮੇਜ਼ਬਾਨੀ ਕਰ ਰਿਹਾ ਹੈ। ਅਮਿਤਾਭ ਬੱਚਨ ਨੇ ਹੁਣ ਤਕ 22 ਸਾਲ ਦਾ ਸਫ਼ਰ ਤੈਅ ਕੀਤਾ ਹੈ। ਅਮਿਤਾਭ ਬੱਚਨ ਨੇ ਇਸ ਕੁਇਜ਼ ਸ਼ੋਅ ਦੇ ਤੀਜੇ ਸੀਜ਼ਨ ਨੂੰ ਛੱਡ ਕੇ ਸਾਰੇ ਸੀਜ਼ਨ ਹੋਸਟ ਕੀਤੇ ਹਨ। ਤੀਜੇ ਸੀਜ਼ਨ ਦੀ ਮੇਜ਼ਬਾਨੀ ਸ਼ਾਹਰੁਖ ਖ਼ਾਨ ਨੇ ਕੀਤੀ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News