ਹਸਪਤਾਲ ਤੋਂ ਆਇਆ ਅਮਿਤਾਭ ਬੱਚਨ ਦਾ ਖ਼ਾਸ ਸੁਨੇਹਾ, ਕੋਰੋਨਾ ਦੇ ਮਾਨਸਿਕ ਪ੍ਰਭਾਵ ਦਾ ਕੀਤਾ ਜ਼ਿਕਰ

07/27/2020 3:44:43 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਕੋਵਿਡ-19 ਨਾਲ ਲੜ ਰਹੇ ਹਨ। ਇਸ ਦੌਰਾਨ ਬਿੱਗ ਬੀ ਕਰੀਬ ਹਰ ਦਿਨ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਿੱਗ ਬੀ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਜ਼ਿੰਦਗੀ ਵਿਚ ਚਣੌਤੀਆ ਦਾ ਆਉਣਾ ਲਾਜ਼ਮੀ ਹੈ, ਹਾਰ ਜਾਣਾ ਵਿਕਲਪ ਨਹੀਂ ਹੈ।' ਆਪਣੀ ਇਸ ਪੋਸਟ ਨਾਲ ਅਮਿਤਾਭ ਨੇ ਕਈਆਂ ਨੂੰ ਪ੍ਰੇਰਿਆ ਹੈ। ਸਿਰਫ਼ ਬਿੱਗ ਬੀ ਹੀ ਨਹੀਂ ਸਗੋਂ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਬੱਚਨ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕੋਵਿਡ-19 ਨਾਲ ਲੜ ਰਹੇ ਬੱਚਨ ਪਰਿਵਾਰ ਦੀ ਜਲਦ ਸਿਹਤਯਾਬੀ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੁਆਵਾਂ ਕਰ ਰਹੇ ਹਨ।
PunjabKesari
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਹਾਲ ਹੀ 'ਚ ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਹ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਸਾਂਝੀ ਕੀਤੀ ਸੀ।
PunjabKesari
ਸਾਂਝਾ ਕੀਤਾ ਕੋਰੋਨਾ ਦਾ ਅਨੁਭਵ
ਅਮਿਤਾਭ ਬੱਚਨ ਨੇ ਲਿਖਿਆ, 'ਰਾਤ ਨੂੰ ਹਨ੍ਹੇਰੇ 'ਚ ਅਤੇ ਇੱਕ ਠੰਡੇ ਕਮਰੇ 'ਚ ਮੈਂ ਗਾਉਂਦਾ ਹਾਂ। ਸੋਣ ਦੀ ਕੋਸ਼ਿਸ਼ 'ਚ ਅੱਖਾਂ ਬੰਦ ਕਰਦਾ ਹਾਂ। ਤੁਹਾਡੇ ਕੋਲ ਕੋਈ ਨਹੀਂ ਹੁੰਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੀ ਮਾਨਸਿਕ ਸਥਿਤੀ ਸਪੱਸ਼ਟ ਵਿਖਾਈ ਦਿੰਦੀ ਹੈ। ਹਸਪਤਾਲ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।' ਉਨ੍ਹਾਂ ਨੇ ਸਾਂਝਾ ਕੀਤਾ ਹੈ ਕਿ ਕਿਵੇਂ ਉਹ ਡਾਕਟਰਾਂ ਨਾਲ ਗੱਲਬਾਤ ਕਰਨ 'ਚ ਅਸਮਰਥ ਹਨ।
PunjabKesari
ਮਾਨਸਿਕਤਾ 'ਤੇ ਇੰਝ ਪਾਉਂਦਾ ਹੈ ਅਸਰ
ਅਮਿਤਾਭ ਨੇ ਕਿਹਾ, ਕਈ ਹਫ਼ਤਿਆਂ ਤੋਂ ਕਿਸੇ ਹੋਰ ਇਨਸਾਨ ਨੂੰ ਦੇਖਿਆ ਨਹੀਂ ਹੈ। ਨਰਸ ਤੇ ਡਾਕਟਰ ਹੀ ਹੁੰਦੇ ਹਨ ਪਰ ਉਹ ਹਮੇਸ਼ਾ ਪੀ. ਪੀ. ਈ. ਯੂਨਿਟ 'ਚ ਦਿਖਦੇ ਹਨ। ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ ਕੀ ਉਹ ਕੌਣ ਹੈ। ਅਮਿਤਾਭ ਕਹਿੰਦੇ ਹਨ ਕਿ ਕੀ ਇਸ ਦਾ ਅਸਰ ਮਾਨਸਿਕਤਾ 'ਤੇ ਪੈਂਦਾ ਹੈ? ਸਾਈਕੋਲੌਜਸਿਟ ਮੁਤਾਬਕ, ਇਸ ਦਾ ਅਸਰ ਪੈਂਦਾ ਹੈ। ਇਥੋ ਨਿਕਲਣ ਤੋਂ ਬਾਅਦ ਵੀ ਮਰੀਜ਼ ਡਰਦੇ ਹਨ। ਉਹ ਜਨਤਕ ਸਥਾਨਾਂ 'ਤੇ ਜਾਣ ਤੋਂ ਵੀ ਡਰਦੇ ਹਨ। ਉਨ੍ਹਾਂ ਨੂੰ ਇਹ ਵੀ ਡਰ ਹੁੰਦਾ ਹੈ ਕਿ ਲੋਕ ਉਸ ਨਾਲ ਵੱਖ-ਵੱਖ ਤਰ੍ਹਾਂ ਦਾ ਵਿਵਹਾਰ ਨਾ ਕਰਨ ਲੱਗ ਜਾਣ। ਇਸ ਨਾਲ ਲੋਕ ਡਿਪ੍ਰੈਸ਼ਨ ਤੇ ਇਕੱਲੇਪਨ 'ਚ ਚਲੇ ਜਾਂਦੇ ਹਨ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਜਲਦ ਹੀ ਅਯਾਨ ਮੁਖਰਜੀ ਦੇ ਫੈਂਟੈਸੀ ਡਰਾਮਾ 'ਬ੍ਰਹਮਾਸਤਰਾ' 'ਚ ਵਿਖਾਈ ਦੇਣਗੇ, ਜਿਸ 'ਚ ਰਣਬੀਰ ਕਪੂਰ ਤੇ ਆਲੀਆ ਭੱਟ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਿੱਗ ਬੀ 'ਝੁੰਡ' ਅਤੇ 'ਚਿਹਰੇ' 'ਚ ਵੀ ਨਜ਼ਰ ਆਉਣਗੇ।


sunita

Content Editor

Related News