ਅਮਿਤਾਭ ਬੱਚਨ ਨੂੰ ਲੱਗੇ ਬਿਜਲੀ ਦੇ ਝਟਕੇ , ਅਦਾਕਾਰ ਨੇ ਕਿਹਾ...

Thursday, Sep 26, 2024 - 05:03 PM (IST)

ਅਮਿਤਾਭ ਬੱਚਨ ਨੂੰ ਲੱਗੇ ਬਿਜਲੀ ਦੇ ਝਟਕੇ , ਅਦਾਕਾਰ ਨੇ ਕਿਹਾ...

ਮੁੰਬਈ- ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਵੇਟਈਆਂ' ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਜਾਣ ਖੁਸ਼ੀ ਹੋਵੇਗੀ ਕਿ ਇਸ ਫਿਲਮ 'ਚ ਬਿੱਗ ਬੀ ਸੁਪਰਸਟਾਰ ਰਜਨੀਕਾਂਤ ਦੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਵਿਚਾਲੇ ਅਮਿਤਾਭ ਬੱਚਨ ਵੱਲੋਂ ਇਕ ਦਿਲਚਸਪ ਕਿੱਸਾ ਸਾਂਝਾ ਕੀਤਾ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ। ਦੱਸ ਦੇਈਏ ਕਿ ਅਮਿਤਾਭ ਬੱਚਨ ਗੇਮ ਸ਼ੋਅ 'ਕੌਣ ਬਣੇਗਾ ਕਰੋੜਪਤੀ 16' ਰਾਹੀਂ ਟੀਵੀ ਸਕ੍ਰੀਨ 'ਤੇ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਉਹ ਅਕਸਰ ਆਪਣੀਆਂ ਪੁਰਾਣੀਆਂ ਫਿਲਮਾਂ ਨਾਲ ਜੁੜੀਆਂ ਗੱਲਾਂ ਦੱਸਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ 'ਯਾਰਾਨਾ' ਨੂੰ ਲੈ ਕੇ ਚਰਚਾ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਯੂਟਿਊਬਰ Ranveer Allahbadia ਦਾ ਯੂਟਿਊਬ ਚੈਨਲ ਹੈਕਰਸ ਨੇ ਕੀਤਾ ਡਿਲੀਟ

ਅਮਿਤਾਭ ਬੱਚਨ ਨੂੰ ਇੰਝ ਲੱਗਿਆ ਬਿਜਲੀ ਦਾ ਝਟਕਾ

ਮੱਧ ਪ੍ਰਦੇਸ਼ ਦੇ ਪ੍ਰਤੀਯੋਗੀ ਸਵਪਨ ਚਤੁਰਵੇਦੀ ਨੇ ਫਿਲਮ 'ਯਾਰਾਨਾ' ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਪਸੰਦੀਦਾ ਫਿਲਮ ਹੈ, ਜਿਸ ਨੂੰ ਉਹ ਵਾਰ-ਵਾਰ ਦੇਖ ਸਕਦੇ ਹਨ। ਇਸ 'ਤੇ ਅਮਿਤਾਭ ਨੇ ਫਿਲਮ ਦੇ ਮਸ਼ਹੂਰ ਗੀਤ 'ਸਾਰਾ ਜ਼ਮਾਨਾ' ਦੀ ਸ਼ੂਟਿੰਗ ਨਾਲ ਜੁੜੀ ਇੱਕ ਘਟਨਾ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੀਤ 'ਚ 'ਬਿਜਲੀ ਵਾਲਾ ਜੈਕੇਟ' ਪਹਿਨਣ ਕਾਰਨ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗਾ। ਉਨ੍ਹਾਂ ਦੇ ਪੂਰੇ ਸਰੀਰ 'ਤੇ ਲਾਈਟਾਂ ਸਨ ਅਤੇ ਉਨ੍ਹਾਂ ਨਾਲ ਜੁੜੀ ਤਾਰ ਉਨ੍ਹਾਂ ਦੇ ਪੈਰਾਂ ਰਾਹੀਂ ਮੇਨ ਸਵਿੱਚਬੋਰਡ ਨਾਲ ਜੁੜੀ ਹੋਈ ਸੀ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜਦੋਂ ਵੀ ਬਿਜਲੀ ਆਉਂਦੀ ਤਾਂ ਝਟਕੇ ਲੱਗਦੇ ਸੀ ਤਾਂ ਉਹ ਨੱਚਣ ਲੱਗ ਜਾਂਦੇ ਸੀ।

ਇਹ ਖ਼ਬਰ ਵੀ ਪੜ੍ਹੋ -ਬ੍ਰੇਕਅਪ ਤੋਂ ਬਾਅਦ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ

ਇਸ ਤੋਂ ਇਲਾਵਾ ਅਮਿਤਾਭ ਨੇ ਇਹ ਵੀ ਦੱਸਿਆ ਕਿ 'ਸਾਰਾ ਜ਼ਮਾਨਾ' ਗੀਤ ਦੀ ਸ਼ੂਟਿੰਗ ਲਈ ਉਨ੍ਹਾਂ ਨੇ ਨਿਰਦੇਸ਼ਕ ਨੂੰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਸਟੇਡੀਅਮ 'ਚ ਸ਼ੂਟ ਕਰਨ ਦੀ ਸਲਾਹ ਦਿੱਤੀ ਸੀ। ਦਿਨ 'ਚ ਹੋ ਰਹੀ ਸ਼ੂਟਿੰਗ ਨੂੰ ਦੇਖਣ ਲਈ ਕਰੀਬ 50,000 ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ ਰੋਕ ਕੇ ਮੁੰਬਈ ਪਰਤਣਾ ਪਿਆ। ਕੁਝ ਦਿਨਾਂ ਬਾਅਦ ਟੀਮ ਫਿਰ ਕੋਲਕਾਤਾ ਗਈ ਅਤੇ ਰਾਤ ਦੇ ਹਨੇਰੇ 'ਚ ਗੀਤ ਦੀ ਸ਼ੂਟਿੰਗ ਪੂਰੀ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News