ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

Monday, Jan 15, 2024 - 11:47 AM (IST)

ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਮੁੰਬਈ (ਬਿਊਰੋ)– ਖ਼ਬਰ ਹੈ ਕਿ ਸੁਪਰਸਟਾਰ ਅਮਿਤਾਭ ਬੱਚਨ ਨੇ ਉੱਤਰ ਪ੍ਰਦੇਸ਼ ਦੇ ਪਵਿੱਤਰ ਸ਼ਹਿਰ ਅਯੁੱਧਿਆ ’ਚ ਸੱਤ ਸਟਾਰ ਐਨਕਲੇਵ ’ਚ ਪਲਾਟ ਖ਼ਰੀਦਿਆ ਹੈ। ਇਹ ਪਲਾਟ ਉਸੇ ਜਗ੍ਹਾ ਦੇ ਨੇੜੇ ਹੈ, ਜਿਥੇ ਵਿਸ਼ਾਲ ਰਾਮ ਮੰਦਰ ਬਣਿਆ ਹੈ। ਮੁੰਬਈ ਦੇ ਡਿਵੈਲਪਰ ‘ਦਿ ਹਾਊਸ ਆਫ ਅਭਿਨੰਦਨ ਲੋਢਾ’ (HoABL) ਨੇ ਪਲਾਟ ਦੇ ਆਕਾਰ ਤੇ ਕੀਮਤ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਲਗਭਗ 10,000 ਵਰਗ ਫੁੱਟ ਦਾ ਹੈ ਤੇ ਇਸ ਦੇ ਲਈ ਬਿੱਗ ਬੀ ਨੇ 14.5 ਕਰੋੜ ਰੁਪਏ ਅਦਾ ਕੀਤੇ ਹਨ ਜਾਂ ਅਜੇ ਦੇਣੇ ਪੈਣਗੇ।

ਰਾਮ ਮੰਦਰ ਤੋਂ ਦੂਰੀ ਸਿਰਫ਼ 15 ਮਿੰਟ
51 ਏਕੜ ’ਚ ਫੈਲੀ ਸਰਯੂ ਦਾ ਰਸਮੀ ਉਦਘਾਟਨ 22 ਜਨਵਰੀ ਨੂੰ ਕੀਤਾ ਜਾਵੇਗਾ। ਉਸੇ ਦਿਨ ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਸ਼ਾਨਦਾਰ ਆਯੋਜਨ ਕੀਤਾ ਜਾਵੇਗਾ। ਡਿਵੈਲਪਰ ਦੇ ਅਨੁਸਾਰ ਇਹ ਮੰਦਰ ਤੋਂ ਲਗਭਗ 15 ਮਿੰਟ ਤੇ ਏਅਰਪੋਰਟ ਤੋਂ ਅੱਧੇ ਘੰਟੇ ਦੀ ਦੂਰੀ ’ਤੇ ਹੈ। ਇਹ ਪ੍ਰਾਜੈਕਟ ਮਾਰਚ 2028 ਤੱਕ ਪੂਰਾ ਹੋਣ ਤੇ ਪੰਜ ਤਾਰਾ ਪੈਲੇਸ ਹੋਟਲ ਬਣਨ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ’ਤੇ ਪਰਚਾ ਦਰਜ ਹੋਣ ਮਗਰੋਂ ਭਰਾ ਨੇ 21 ਦਿਨਾਂ ਬਾਅਦ ਕੀਤਾ ਪਤਨੀ ਦਾ ਅੰਤਿਮ ਸੰਸਕਾਰ

ਅਯੁੱਧਿਆ ’ਚ ਘਰ ਬਣਾ ਕੇ ਖ਼ੁਸ਼ ਨੇ ਅਮਿਤਾਭ
ਅਮਿਤਾਭ ਬੱਚਨ ਨੇ ਇਕ ਸਮਾਗਮ ’ਚ ਕਿਹਾ, ‘‘ਮੈਂ ਅਯੁੱਧਿਆ ’ਚ ਸਰਯੂ ਲਈ ‘ਦਿ ਹਾਊਸ ਆਫ ਅਭਿਨੰਦਨ ਲੋਢਾ’ ਦੇ ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹਾਂ। ਇਕ ਅਜਿਹਾ ਸ਼ਹਿਰ, ਜੋ ਮੇਰੇ ਦਿਲ ’ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਅਯੁੱਧਿਆ ਦੀ ਸਦੀਵੀਂ ਅਧਿਆਤਮਿਕਤਾ ਤੇ ਸੱਭਿਆਚਾਰਕ ਅਮੀਰੀ ਨੇ ਇਕ ਭਾਵਨਾਤਮਕ ਸਬੰਧ ਬਣਾਇਆ ਹੈ। ਭੂਗੋਲਿਕ ਸੀਮਾਵਾਂ ਨੂੰ ਪਾਰ ਕਰਦਾ ਹੈ। ਇਹ ਅਯੁੱਧਿਆ ਦੀ ਰੂਹ ਦੀ ਦਿਲੀ ਯਾਤਰਾ ਦੀ ਸ਼ੁਰੂਆਤ ਹੈ, ਜਿਥੇ ਪ੍ਰੰਪਰਾ ਤੇ ਆਧੁਨਿਕਤਾ ਸਹਿਜੇ-ਸਹਿਜੇ ਸਹਿ-ਮੌਜੂਦ ਹਨ। ਮੈਂ ਵਿਸ਼ਵ ਅਧਿਆਤਮਿਕ ਰਾਜਧਾਨੀ ’ਚ ਆਪਣਾ ਘਰ ਬਣਾ ਕੇ ਬਹੁਤ ਖ਼ੁਸ਼ ਹਾਂ।’’

ਅਯੁੱਧਿਆ ਤੋਂ 4 ਘੰਟੇ ਦੀ ਦੂਰੀ ’ਤੇ ਹੈ ਬਿੱਗ ਬੀ ਦਾ ਜਨਮ ਸਥਾਨ
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੀ ਦਾ ਜਨਮ ਸਥਾਨ ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਅਯੁੱਧਿਆ ਤੋਂ ਚਾਰ ਘੰਟੇ ਦੀ ਦੂਰੀ ’ਤੇ ਹੈ। HoABL ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਕਿਹਾ ਕਿ ਬਿਗ ਬੀ ਸਰਯੂ ਦੇ ‘ਪਹਿਲੇ ਨਾਗਰਿਕ’ ਸਨ ਤੇ ਉਨ੍ਹਾਂ ਦਾ ਨਿਵੇਸ਼ ਪ੍ਰਾਜੈਕਟ ਨੂੰ ‘ਅਯੁੱਧਿਆ ਦੇ ਵਿਸ਼ਵ ਅਧਿਆਤਮਿਕ ਮਹੱਤਵ ਦੇ ਪ੍ਰਤੀਕ’ ’ਚ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਅਯੁੱਧਿਆ ਪ੍ਰਾਜੈਕਟ ’ਚ ਸੁਪਰਸਟਾਰ ਦਾ ਨਿਵੇਸ਼ ਸ਼ਹਿਰ ਦੀ ਆਰਥਿਕ ਸਮਰੱਥਾ ’ਚ ਵਿਸ਼ਵਾਸ ਤੇ ਇਸ ਦੀ ਅਧਿਆਤਮਿਕ ਵਿਰਾਸਤ ਦੀ ਡੂੰਘੀ ਕਦਰ ਨੂੰ ਦਰਸਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News