ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਨਾ ਰਿਹੈ ਬੇਹੱਦ ਖ਼ਾਸ : ਇਮਰਾਨ ਹਾਸ਼ਮੀ

Monday, Aug 23, 2021 - 01:22 PM (IST)

ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਨਾ ਰਿਹੈ ਬੇਹੱਦ ਖ਼ਾਸ : ਇਮਰਾਨ ਹਾਸ਼ਮੀ

ਮੁੰਬਈ (ਬਿਊਰੋ) - ਫ਼ਿਲਮ 'ਚਿਹਰੇ' 'ਚ ਅਦਾਕਾਰ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ 'ਤੇ ਇਮਰਾਨ ਦਾ ਕਹਿਣਾ ਹੈ ਕਿ ''ਥ੍ਰਿਲਰ ਜਾਨਰ 'ਤੇ ਕਈ ਫ਼ਿਲਮਾਂ ਬਣੀਆਂ ਹਨ ਪਰ ਮੈਨੂੰ ਪਰਸਨਲੀ ਲੱਗਦਾ ਹੈ ਇਸ ਨੂੰ ਹੋਰ ਜ਼ਿਆਦਾ ਐਕਸਪਲੋਰ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਮੈਂ ਇਹ ਫ਼ਿਲਮ ਕੀਤੀ। ਹਾਲਾਂਕਿ ਫ਼ਿਲਮ 'ਚ ਅਮਿਤਾਭ ਬੱਚਨ ਵੀ ਇਸ ਨੂੰ ਕਰਨ ਦਾ ਇਕ ਕਾਰਨ ਹਨ। ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਇਕ ਵੱਖਰਾ ਹੀ ਅਨੁਭਵ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਅਦਾਕਾਰ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਾ ਸਿਰਫ਼ ਆਨ ਸੈੱਟ ਸਗੋਂ ਆਫ਼ ਸੈੱਟ ਵੀ। ਉਨ੍ਹਾਂ ਨੂੰ ਇੰਨਾ ਸਮਾਂ ਹੋ ਗਿਆ ਹੈ ਇੰਡਸਟਰੀ 'ਚ ਪਰ ਸੈੱਟ 'ਤੇ ਉਨ੍ਹਾਂ ਦੀ ਐਨਰਜੀ ਇਕ ਨਿਊ ਕਮਰ ਦੀ ਤਰ੍ਹਾਂ ਹੈ। ਉਨ੍ਹਾਂ ਨੂੰ ਪਤਾ ਹੈ ਕਿ ਚੀਜ਼ਾਂ ਕਿਵੇਂ ਮੈਨੇਜ ਹੋਣਗੀਆਂ। ਇਸ ਤੋਂ ਬਾਅਦ ਵੀ ਉਹ ਨਵਾਂ ਸਿੱਖਣ ਲਈ ਤਿਆਰ ਹਨ। ਇਹ ਆਪਣੇ ਆਪ 'ਚ ਇਕ ਵੱਡੀ ਗੱਲ ਹੈ। ਉਨ੍ਹਾਂ ਦੀ ਫ਼ਿਲਮਾਂ ਦੇਖ ਕੇ ਵੱਡਾ ਹੋਇਆਂ ਹਾਂ। ਅਜਿਹੇ 'ਚ ਉਨ੍ਹਾਂ ਨਾਲ ਸਕ੍ਰੀਨ 'ਤੇ ਕੰਮ ਕਰਨਾ ਆਪਣੇ 'ਚ ਯਾਦਗਾਰ ਹੈ। ਉਮੀਦ ਹੈ ਕਿ ਲੋਕਾਂ ਨੂੰ ਵੀ ਸਾਡੀ ਆਨ ਸਕ੍ਰੀਨ ਕੈਮਿਸਟਰੀ ਪਸੰਦ ਆਵੇਗੀ।''

ਇਹ ਖ਼ਬਰ ਵੀ ਪੜ੍ਹੋ - ਮੰਗੇਤਰ Geet Grewal ਲਈ Parmish Verma  ਦਾ ਖ਼ਾਸ ਸਰਪ੍ਰਾਈਜ਼, ਸਾਂਝੀ ਕੀਤੀ ਰੋਮਾਂਟਿਕ ਤਸਵੀਰ

ਕੋਵਿਡ ਨੇ ਸਭ ਕੁਝ ਰੋਕ ਜਿਹਾ ਦਿੱਤਾ ਹੈ ਪਰ ਇਕ ਫਿਰ ਲਾਈਫ਼ ਦੁਬਾਰਾ ਟਰੈਕ 'ਤੇ ਪਰਤ ਰਹੀ ਹੈ। ਫ਼ਿਲਮ ਨੂੰ ਬਣੇ ਹੋਏ ਕਾਫ਼ੀ ਸਮਾਂ ਹੋ ਚੁੱਕਿਆ ਹੈ। ਅਸੀਂ ਕੋਵਿਡ ਕਾਰਨ ਇਸ ਨੂੰ ਪੋਸਟਪੋਨ ਕੀਤਾ ਸੀ। ਇਮਰਾਨ ਕਹਿੰਦੇ ਹਨ ਕਿ ਫ਼ਿਲਮ ਥੀਏਟਰ 'ਚ ਰਿਲੀਜ਼ ਹੋਣ ਜਾ ਰਹੀ ਹੈ ਇਹ ਇਕ ਖੁਸ਼ੀ ਦੀ ਗੱਲ ਹੈ। ਲੋਕਾਂ ਨੂੰ ਬਹੁਤ ਦਿਨਾਂ ਬਾਅਦ ਇਹ ਮੌਕਾ ਮਿਲੇਗਾ। ਬਾਕਸ ਆਫਿਸ 'ਤੇ ਇਸ ਦਾ ਫਾਇਦਾ ਹੋਵੇਗਾ, ਇਸ ਦਾ ਮੈਨੂੰ ਕੋਈ ਆਈਡੀਆ ਨਹੀਂ ਹੈ। ਫ਼ਿਲਮ ਪਹਿਲਾਂ ਥੀਏਟਰ ਉਸ ਤੋਂ ਬਾਅਦ ਓ.ਟੀ.ਟੀ. 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਸੀਂ ਦੋਵੇਂ ਆਪਸ਼ਨ ਲੋਕਾਂ ਲਈ ਰੱਖੇ ਹਨ, ਜਿਨ੍ਹਾਂ ਨੂੰ ਸਿਨੇਮਾ 'ਚ ਆਉਣਾ ਹੈ ਉਹ ਆ ਸਕਦੇ ਹਨ, ਜਿਨ੍ਹਾਂ ਨੇ ਘਰ ਬੈਠ ਕੇ ਫ਼ਿਲਮ ਦੇਖਣੀ ਹੈ, ਉਨ੍ਹਾਂ ਲਈ ਵੀ ਆਪਸ਼ਨ ਹੈ। 

ਇਹ ਖ਼ਬਰ ਵੀ ਪੜ੍ਹੋ - Salman Khan ਦੀ ਟੀਮ ਦਾ ਸਪੱਸ਼ਟੀਕਰਨ, Chandigarh ਧੋਖਾਧੜੀ ਮਾਮਲੇ 'ਚ ਦਿੱਤੀ ਇਹ ਸਫ਼ਾਈ

ਦੱਸਣਯੋਗ ਹੈ ਕਿ ਇਮਰਾਨ ਹਾਸ਼ਮੀ ਬਾਲੀਵੁੱਡ ਦੇ ਉਨ੍ਹਾਂ ਐਕਟਰਾਂ 'ਚੋਂ ਇਕ ਹੈ, ਜੋ ਏਬਸ ਦੀ ਰੇਸ 'ਚ ਕਦੇ ਨਹੀਂ ਰਹੇ ਪਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਕ ਵੱਖ ਹੀ ਫਿਜ਼ੀਕਲ ਟਰਾਂਫਾਰਮੇਸ਼ਨ ਨਜ਼ਰ ਆ ਰਿਹਾ ਹੈ। ਇਮਰਾਨ ਕਹਿੰਦੇ ਹਨ ਕਿ ਇਹ ਕਿਸੇ ਨਵੇਂ ਪ੍ਰੋਜੈਕਟ ਲਈ ਨਹੀਂ ਹੈ। ਇਹ ਲਾਕਡਾਊਨ ਦਾ ਇਫੈਕਟ ਹੈ। ਉਨ੍ਹਾਂ ਨੇ ਲਾਕਡਾਊਨ ਦੌਰਾਨ ਆਪਣੇ-ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਕੀਤਾ ਹੈ, ਜਿੱਥੇ ਸੋਸ਼ਲ ਮੀਡੀਆ 'ਤੇ ਪੋਸਟ ਦਾ ਸਵਾਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀ ਫਿੱਟ ਹੁੰਦੇ ਹੋ ਤਾਂ ਦਿਖਾਉਣ 'ਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਪਹਿਲਾਂ ਮੈਂ ਵਰਕਆਊਟ ਨਹੀਂ ਕਰਦਾ ਸੀ ਪਰ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਰਨ ਲੱਗਾ ਹਾਂ ਫਿਰ ਉਹ ਚਾਹੇ ਕਾਰਡਿਓ ਹੋਵੇ, ਜਿਮਿੰਗ ਹੋਵੇ ਜਾਂ ਯੋਗ। ਮੈਂ ਇਨ੍ਹਾਂ ਦਿਨਾਂ 'ਚ ਇਹ ਸਭ ਕਰ ਰਿਹਾ ਹਾਂ, ਜਿਸ ਦਾ ਅਸਰ ਹੁਣ ਬਾਡੀ 'ਤੇ ਨਜ਼ਰ ਆਉਣ ਲੱਗਾ ਹੈ।
 

ਇਹ ਖ਼ਬਰ ਵੀ ਪੜ੍ਹੋ - Salman Khan ਨੂੰ ਪਛਾਣਨਾ ਹੋਇਆ ਔਖਾ, 'Tiger 3' ਦੇ ਸੈੱਟ ਤੋਂ ਤਸਵੀਰਾਂ ਵਾਇਰਲ


author

Rahul Singh

Content Editor

Related News