''ਜਵਾਨ'' ਦੀ ਰਿਲੀਜ਼ਿੰਗ ਦੌਰਾਨ ਅਮਿਤਾਭ ਬੱਚਨ ਨੇ ਸ਼ਾਹਰੁਖ ਖ਼ਾਨ ਨੂੰ ਆਖਿਆ ''ਦੇਸ਼ ਦੀ ਧੜਕਣ''

Saturday, Sep 09, 2023 - 10:48 AM (IST)

''ਜਵਾਨ'' ਦੀ ਰਿਲੀਜ਼ਿੰਗ ਦੌਰਾਨ ਅਮਿਤਾਭ ਬੱਚਨ ਨੇ ਸ਼ਾਹਰੁਖ ਖ਼ਾਨ ਨੂੰ ਆਖਿਆ ''ਦੇਸ਼ ਦੀ ਧੜਕਣ''

ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਤੇ ਅਮਿਤਾਭ ਬੱਚਨ ਬਾਲੀਵੁੱਡ ਦੇ ਮਾਸਟਰ ਹਨ। ਇੱਕ ਬਾਦਸ਼ਾਹ ਹੈ ਅਤੇ ਦੂਜਾ ਸਦੀ ਦਾ ਮਹਾਨ ਨਾਇਕ। ਜਦੋਂ ਵੀ ਉਨ੍ਹਾਂ ਦੀ ਜੋੜੀ ਇਕੱਠੀ ਹੋਈ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ। ਕਿੰਗ ਖ਼ਾਨ ਅਤੇ ਬਿੱਗ ਬੀ ਨੇ ਕਈ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਸ਼ਾਹਰੁਖ ਖ਼ਾਨ ਤੇ ਅਮਿਤਾਭ ਬੱਚਨ 17 ਸਾਲ ਬਾਅਦ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਦੋਵਾਂ ਸੁਪਰਸਟਾਰਾਂ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਖੁਸ਼ ਹਨ। 

ਇਹ ਖ਼ਬਰ ਵੀ ਪੜ੍ਹੋ : ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ, ਉਦੈਪੁਰ ਦੇ ਲੀਲਾ ਪੈਲੇਸ ’ਚ ਹੋਵੇਗਾ ਵਿਆਹ

ਅਮਿਤਾਭ ਨੇ ਸ਼ਾਹਰੁਖ ਨੂੰ ਦੱਸਿਆ 'ਦਿਲ ਦੀ ਧੜਕਣ'
ਜਦੋਂ ਸ਼ਾਹਰੁਖ ਖ਼ਾਨ ਤੇ ਅਮਿਤਾਭ ਬੱਚਨ ਦੇ ਇਕੱਠੇ ਪਰਦੇ 'ਤੇ ਵਾਪਸੀ ਦੀ ਖ਼ਬਰ ਆਈ ਤਾਂ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹੁਣ ਆਖਿਰਕਾਰ ਜਿਸ ਪ੍ਰੋਜੈਕਟ ਲਈ ਇਹ ਦੋਵੇਂ ਸੁਪਰਸਟਾਰ ਇਕੱਠੇ ਆਏ ਹਨ, ਉਸ ਦਾ ਵੀ ਖੁਲਾਸਾ ਹੋ ਗਿਆ ਹੈ। ਦਰਅਸਲ, ਸ਼ਾਹਰੁਖ ਅਤੇ ਬਿੱਗ ਬੀ ਕਿਸੇ ਫ਼ਿਲਮ ਲਈ ਨਹੀਂ, ਸਗੋਂ ਖਾਣ-ਪੀਣ ਵਾਲੇ ਮਸਾਲਿਆਂ ਦੀ ਮਸ਼ਹੂਰੀ/ਵਿਗਿਆਪਨ ਲਈ ਇਕੱਠੇ ਹੋਏ ਹਨ। ਇਸ ਵਿਗਿਆਪਨ 'ਚ ਅਮਿਤਾਭ ਬੱਚਨ 'ਜਵਾਨ' ਸ਼ਾਹਰੁਖ ਖ਼ਾਨ ਨੂੰ 'ਦੇਸ਼ ਦੀ ਧੜਕਣ' ਆਖ ਕੇ ਸੁਪਰਸਟਾਰ ਕਹਿ ਰਹੇ ਹਨ ਅਤੇ ਤਾਂ ਦੂਜੇ ਪਾਸੇ ਸ਼ਾਹਰੁਖ ਵੀ ਬਿੱਗ ਬੀ ਨੂੰ ਸੁਪਰ ਤੋਂ ਉਪਰ ਆਖ ਕੇ ਤਾਰੀਫ਼ ਕਰ ਰਹੇ ਹਨ।

17 ਸਾਲ ਬਾਅਦ ਦੋਵਾਂ ਨੂੰ ਇਕੱਠੇ ਵੇਖ ਲੋਕਾਂ ਨੇ ਕੀਤੇ ਇਹ ਕੁਮੈਂਟ
ਸ਼ਾਹਰੁਖ ਖ਼ਾਨ-ਅਮਿਤਾਭ ਬੱਚਨ ਨੂੰ 17 ਸਾਲ ਬਾਅਦ ਪਰਦੇ 'ਤੇ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, "ਸੋ ਇਹ ਇੱਕ ਵਿਗਿਆਪਨ ਹੈ, ਮੈਂ ਸੋਚਿਆ ਕਿ ਇਹ ਦੋਵੇਂ ਇੱਕ ਫ਼ਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।" ਇਕ ਹੋਰ ਯੂਜ਼ਰ ਨੇ ਲਿਖਿਆ, ''ਸ਼ਾਹਰੁਖ ਖ਼ਾਨ ਦਾ ਚਾਰਮ ਫ਼ਿਲਮਾਂ ਅਤੇ ਵਿਗਿਆਪਨਾਂ 'ਚ ਹਰ ਜਗ੍ਹਾ ਹੈ।'' ਹਾਲਾਂਕਿ, ਕੁਝ ਪ੍ਰਸ਼ੰਸਕ ਟਿੱਪਣੀ ਬਾਕਸ 'ਚ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਦੇਖੇ ਗਏ ਸਨ ਕਿ ਵਿਗਿਆਪਨ 'ਚ ਆਲੀਆ ਭੱਟ ਦੇ ਨਾਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ, ''ਆਲੀਆ ਦਾ ਨਾਂ ਨਜ਼ਰ ਨਹੀਂ ਆ ਰਿਹਾ ਸੀ, ਉਹ ਤੁਹਾਡੇ ਦੋਵਾਂ ਦੇ ਮੁਕਾਬਲੇ ਬਾਲੀਵੁੱਡ 'ਚ ਇੰਨੀ ਵੱਡੀ ਨਹੀਂ ਹੈ। 
ਸ਼ਾਹਰੁਖ-ਅਮਿਤਾਭ 'ਕਭੀ ਖੁਸ਼ੀ ਕਭੀ ਗਮ', ਮੁਹੱਬਤੇਂ ਵਰਗੀਆਂ ਫ਼ਿਲਮਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News