ਅਮਿਤਾਭ ਦਾ ਪਰਛਾਵਾਂ ਬਣ ਰਹਿੰਦੈ ਸਕਿਓਰਿਟੀ ਗਾਰਡ ਸ਼ਿੰਦੇ, ਕਰੋੜਾਂ ''ਚ ਹੈ ਸਾਲਾਨਾ ਆਮਦਨ

Friday, Aug 27, 2021 - 11:05 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਹਾਕਿਆਂ ਤੋਂ ਹਿੰਦੀ ਸਿਨੇਮਾ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਅਭਿਨੈ ਕਰਕੇ ਹੀ ਸਿਰਫ਼ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਕਾਫ਼ੀ ਜ਼ਿਆਦਾ ਹੈ। ਹਜ਼ਾਰਾਂ ਲੋਕ ਅਮਿਤਾਭ ਬੱਚਨ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ, ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਇਸ ਭੀੜ ਤੋਂ ਬਚਾਉਣ ਲਈ ਅਤੇ ਹਰ ਖ਼ਤਰੇ 'ਚ ਇੱਕ ਵਿਅਕਤੀ ਹਮੇਸ਼ਾਂ ਪਰਛਾਵੇਂ ਵਾਂਗ ਉਨ੍ਹਾਂ ਦੇ ਆਲੇ-ਦੁਆਲੇ ਹੁੰਦਾ ਹੈ। ਇਸ ਵਿਅਕਤੀ ਦਾ ਨਾਂ ਜਿਤੇਂਦਰ ਸ਼ਿੰਦੇ ਹੈ।

ਇਹ ਖ਼ਬਰ ਵੀ ਪੜ੍ਹੋ - ਰਕੁਲ ਪ੍ਰੀਤ ਸਿੰਘ ਤੇ ਰਾਣਾ ਡੱਗੂਬਾਤੀ ਸਣੇ 10 ਵੱਡੇ ਸਿਤਾਰੇ ਫਸੇ ਡਰੱਗ ਕੇਸ 'ਚ

ਜਿਤੇਂਦਰ ਅਮਿਤਾਭ ਬੱਚਨ ਦਾ ਪਰਸਨਲ ਸਿਕਊਰਟੀ ਗਾਰਡ ਹੈ। ਜਿਤੇਂਦਰ ਸ਼ਿੰਦੇ ਹਮੇਸ਼ਾ ਅਮਿਤਾਭ ਬੱਚਨ ਨਾਲ ਦਿਖਾਈ ਦਿੰਦੇ ਹਨ। ਇਹ ਫ਼ਿਲਮ ਦੀ ਸ਼ੂਟਿੰਗ ਹੋਵੇ ਜਾਂ ਕੇਬੀਸੀ ਵਰਗੇ ਸ਼ੋਅ ਦੀ ਸ਼ੂਟਿੰਗ ਦੇਸ਼ ਤੇ ਵਿਦੇਸ਼ 'ਚ ਕਿਤੇ ਵੀ ਜਾਣਾ ਜਾਂ ਜਨਤਕ ਰੂਪ 'ਚ ਪੇਸ਼ ਹੋਣ ਦਾ ਮੌਕੇ ਦੌਰਾਨ ਵੀ ਅਮਿਤਾਭ ਤੱਕ ਪਹੁੰਚਣ ਲਈ ਕਿਸੇ ਨੂੰ ਉਨ੍ਹਾਂ ਤੋਂ ਹੋ ਕੇ ਲੰਘਣਾ ਪੈਂਦਾ ਹੈ। ਜਿਤੇਂਦਰ ਸ਼ਿੰਦੇ ਦੀ ਦੇਸ਼ ਅਤੇ ਵਿਦੇਸ਼ਾਂ 'ਚ ਅਮਿਤਾਭ ਬੱਚਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਸ਼ਿੰਦੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਅਮਿਤਾਭ ਦੁਆਰਾ ਵੱਡੀ ਤਨਖਾਹ ਦਿੱਤੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਤਾਲਿਬਾਨ ਦੀ ਗੋਲੀਬਾਰੀ 'ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

ਇਹ ਪੈਸਾ ਕਿਸੇ ਵੱਡੀ ਕੰਪਨੀ ਦੇ ਸੀਈਓ ਨਾਲੋਂ ਜ਼ਿਆਦਾ ਹੈ। ਜਿਤੇਂਦਰ ਸ਼ਿੰਦੇ ਨੂੰ ਬਿੱਗ ਬੀ ਦੀ ਸੁਰੱਖਿਆ ਲਈ 1.5 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਇਸ ਹਿਸਾਬ ਜਿਤੇਂਦਰ ਮਹੀਨੇ 'ਚ 13 ਲੱਖ ਦੇ ਕਰੀਬ ਕਮਾਉਂਦਾ ਹੈ। ਜਿਤੇਂਦਰ ਸ਼ਿੰਦੇ ਦੀ ਆਪਣੀ ਸੁਰੱਖਿਆ ਏਜੰਸੀ ਹੈ ਪਰ ਜਦੋਂ ਸੁਪਰਹੀਰੋ ਦੀ ਗੱਲ ਆਉਂਦੀ ਹੈ, ਤਾਂ ਉਹ ਖ਼ੁਦ ਇਸ ਦਾ ਖਿਆਲ ਰੱਖਦੇ ਹਨ। ਅਮਿਤਾਭ ਤੋਂ ਇਲਾਵਾ ਉਸ ਦੀ ਕੰਪਨੀ ਅਮਰੀਕੀ ਅਭਿਨੇਤਾ ਤੇ ਨਿਰਮਾਤਾ ਏਲੀਜ਼ਾ ਵੁੱਡ ਦੀ ਭਾਰਤ 'ਚ ਆਉਣ ਵੇਲੇ ਸੁਰੱਖਿਆ ਵੀ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਾਤਨ 'ਚ ਤਣਾਅਪੂਰਨ ਹਾਲਾਤ ਵੇਖ ਡਰੀ ਅਰਸ਼ੀ ਖ਼ਾਨ, ਲਿਆ ਵੱਡਾ ਫ਼ੈਸਲਾ

ਗੱਲ ਕਰੀਏ ਅਮਿਤਾਭ ਬੱਚਨ ਦੀ ਤਾਂ ਉਹ ਜਲਦ ਹੀ ਫ਼ਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਤੇ ਆਲੀਆ ਭੱਟ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਉਹ ਅਜੇ ਦੇਵਗਨ ਦੀ ਫ਼ਿਲਮ 'ਮਈ ਡੇ' ਤੇ 'ਝੁੰਡ' 'ਚ ਨਜ਼ਰ ਆਉਣਗੇ।


sunita

Content Editor

Related News