ਅਮਿਤ ਸਾਧ ਨੇ ਆਪਣੇ ਨਵੇਂ ਪ੍ਰਾਜੈਕਟ ‘ਪੁਣੇ ਹਾਈਵੇ’ ਦਾ ਕੀਤਾ ਐਲਾਨ

Sunday, Nov 20, 2022 - 11:27 AM (IST)

ਅਮਿਤ ਸਾਧ ਨੇ ਆਪਣੇ ਨਵੇਂ ਪ੍ਰਾਜੈਕਟ ‘ਪੁਣੇ ਹਾਈਵੇ’ ਦਾ ਕੀਤਾ ਐਲਾਨ

ਮੁੰਬਈ (ਬਿਊਰੋ)– ਅਮਿਤ ਸਾਧ ਨੇ ‘ਅਵਰੋਧ’, ‘ਜ਼ਿਦ’, ‘ਦੁਰੰਗਾ’ ਤੇ ਹੋਰ ਚਾਰਟਬਸਟਰ ਸ਼ੋਅਜ਼ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰ ਨੇ ਸਾਨੂੰ ‘ਬ੍ਰੀਥ’ ਦੇ ਇਕ ਤੋਂ ਬਾਅਦ ਇਕ ਜ਼ਬਰਦਸਤ ਸੀਜ਼ਨਸ ਦੇ ਕੇ ਬਹੁਤ ਚਰਚਾ ਹਾਸਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਸਾਧ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੇ ਆਉਣ ਵਾਲੇ ਪ੍ਰਾਜੈਕਟ ‘ਪੁਣੇ ਹਾਈਵੇ’ ਦਾ ਐਲਾਨ ਕੀਤਾ ਹੈ। ਉਹ ਜਲਦ ਹੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ ਤੇ ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਹੋਣ ਦਾ ਇਕ ਹੋਰ ਕਾਰਨ ਮਿਲਿਆ ਹੈ।

ਅਦਾਕਾਰ ਨੇ ਸਕ੍ਰੀਨਪਲੇ ਦੇ ਕਵਰ ਪੇਜ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਨੂੰ ਕੈਪਸ਼ਨ ਦਿੱਤੀ, ‘‘ਇਕ ਨਵਾਂ ਸਿਨੇਮੈਟਿਕ ਸਫ਼ਰ ਸ਼ੁਰੂ ਹੁੰਦਾ ਹੈ।’’

ਪੁਣੇ ਹਾਈਵੇ ਕ੍ਰਾਸ ਇਕ ਪੁਰਸਕਾਰ ਜੇਤੂ ਡਰਾਮੇ ਤੋਂ ਇਕ ਫ਼ਿਲਮ ਬਣਾਉਣ ਦੇ ਸੁਫ਼ਨੇ ’ਚ ਰਾਹੁਲ ਤੇ ਕ੍ਰਿਸ਼ਨਾ ਦਾ ਸਕ੍ਰੀਨਪਲੇ ਹੈ, ਜੋ ਇਸ ਦਿਲਚਸਪ ਡਰਾਮਾ-ਥ੍ਰਿਲਰ ਦਾ ਸਹਿ-ਨਿਰਦੇਸ਼ਨ ਵੀ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News