ਤਮਾਮ ਮੁਸ਼ਕਿਲਾਂ ਵਿਚਾਲੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੀ ਸ਼ਿਲਪਾ ਸ਼ੈੱਟੀ (ਤਸਵੀਰਾਂ)

09/16/2021 1:44:45 PM

ਮੁੰਬਈ- ਪਿਛਲੇ ਕੁਝ ਦਿਨਾਂ ਤੋਂ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੀ ਹੈ। ਸ਼ਿਲਪਾ ਸ਼ੈੱਟੀ ਘੋੜੇ 'ਤੇ ਬੈਠ ਕੇ ਕਟਰਾ ਤੋਂ ਵੈਸ਼ਨੋ ਦੇਵੀ ਮੰਦਿਰ ਤੱਕ ਪਹੁੰਚੀ। ਇਸ ਦੌਰਾਨ ਸੁਰੱਖਿਆ ਵਿਵਸਥਾ ਕਾਫੀ ਸਖਤ ਨਜ਼ਰ ਆਈ। 

PunjabKesari
ਯਾਤਰਾ ਦੌਰਾਨ ਸ਼ਿਲਪਾ ਸ਼ੈੱਟੀ ਨੇ 'ਜੈ ਮਾਤਾ ਦੀ' ਦੇ ਜੈਕਾਰੇ ਵੀ ਲਗਾਏ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਮਾਤਾ ਨੇ ਉਨ੍ਹਾਂ ਨੂੰ ਅਰਸੇ ਬਾਅਦ ਬੁਲਾਇਆ ਹੈ। ਸ਼ਿਲਪਾ ਨੇ ਕਿਹਾ ਕਿ ਉਹ ਮਾਤਾ ਵੈਸ਼ਨੋ ਦੇਵੀ ਦੀ ਭਗਤ ਹੈ ਅਤੇ ਸਮਾਂ ਮਿਲਣ 'ਤੇ ਇਥੇ ਹਾਜ਼ਿਰੀ ਲਗਾਉਣ ਆਉਂਦੀ ਰਹਿੰਦੀ ਹੈ।

PunjabKesari
ਸ਼ਿਲਪਾ ਨੇ ਬੁੱਧਵਾਰ ਸ਼ਾਮ ਕਰੀਬ 5.30 ਤੋਂ ਚੜਾਈ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਜਿਸ 'ਚ ਉਹ ਮਾਸਕ ਲਗਾਏ ਘੋੜੇ 'ਤੇ ਬੈਠੀ ਦਿਖਾਈ ਦੇ ਰਹੀ ਹੈ। ਉਸ ਦੇ ਨਾਲ ਆਲੇ-ਦੁਆਲੇ ਕਾਫੀ ਪੁਲਸ ਵੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਕਟਰਾ ਦੇ ਲਈ ਨਿਕਲੇਗੀ ਜਿਥੋਂ ਉਹ ਜੰਮੂ ਲਈ ਰਵਾਨਾ ਹੋ ਜਾਵੇਗੀ। 

PunjabKesari


Aarti dhillon

Content Editor

Related News