ਤਲਾਕ ਦੀਆਂ ਖ਼ਬਰਾਂ ਵਿਚਾਲੇ ਐਸ਼ਵਰਿਆ- ਅਭਿਸ਼ੇਕ ਦੀ ਫੋਟੋ ਹੋਈ ਵਾਇਰਲ, ਫੈਨਜ਼ ਹੋਏ ਖੁਸ਼

Sunday, Jul 14, 2024 - 01:10 PM (IST)

ਤਲਾਕ ਦੀਆਂ ਖ਼ਬਰਾਂ ਵਿਚਾਲੇ ਐਸ਼ਵਰਿਆ- ਅਭਿਸ਼ੇਕ ਦੀ ਫੋਟੋ ਹੋਈ ਵਾਇਰਲ, ਫੈਨਜ਼ ਹੋਏ ਖੁਸ਼

ਮੁੰਬਈ- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਜਸ਼ਨ ਦਾ ਮਾਹੌਲ ਹੈ। ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਹੋ ਚੁੱਕਿਆ ਹੈ। ਅਜਿਹੇ 'ਚ ਬੱਚਨ ਪਰਿਵਾਰ ਨੇ ਵੀ ਗ੍ਰੈਂਡ ਵਿਆਹ 'ਚ ਸ਼ਿਰਕਤ ਕੀਤੀ। ਜੋ ਪੂਰੇ ਵਿਆਹ ਦੌਰਾਨ ਲਾਈਮਲਾਈਟ 'ਚ ਰਹੀ। ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਦੀ ਬਜਾਏ ਆਪਣੇ ਮਾਤਾ-ਪਿਤਾ ਨਾਲ ਵਿਆਹ 'ਚ ਸ਼ਾਮਲ ਹੋਏ। ਜਿਸ ਕਾਰਨ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਅਨੰਤ-ਰਾਧਿਕਾ ਦੇ ਵਿਆਹ ਦੀ ਇੱਕ ਫੋਟੋ ਸਾਹਮਣੇ ਆਈ ਹੈ। ਇਸ 'ਚ ਐਸ਼ਵਰਿਆ ਰਾਏ ਅਭਿਸ਼ੇਕ ਬੱਚਨ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਬੇਟੀ ਆਰਾਧਿਆ ਆਪਣੇ ਪਿਤਾ ਨਾਲ ਬੈਠੀ ਹੈ।

PunjabKesari

ਐਸ਼ਵਰਿਆ ਨੇ ਨਾ ਸਿਰਫ ਵਿਆਹ 'ਚ ਸ਼ਿਰਕਤ ਕੀਤੀ ਸਗੋਂ ਬੱਚਨ ਪਰਿਵਾਰ ਤੋਂ ਵੱਖ ਹੋ ਕੇ ਸ਼ੁੱਭ ਆਸ਼ੀਰਵਾਦ ਸਮਾਰੋਹ 'ਚ ਵੀ ਸ਼ਿਰਕਤ ਕੀਤੀ। ਇਸ ਤੋਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀਆਂ ਖਬਰਾਂ ਇਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਐਸ਼ਵਰਿਆ ਦੇ ਬੱਚਨ ਪਰਿਵਾਰ ਨਾਲ ਝਗੜੇ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੀ ਇਸ ਕਲਿੱਪ ਨੇ ਪ੍ਰਸ਼ੰਸਕਾਂ ਦੀ ਟੈਂਸ਼ਨ ਵਧਾ ਦਿੱਤੀ ਹੈ, ਉੱਥੇ ਹੀ ਹੁਣ ਸਾਹਮਣੇ ਆਈ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਇਹ ਵੀ ਪੜ੍ਹੋ :ਦੀਪਿਕਾ ਪਾਦੂਕੋਣ ਨੂੰ ਮਿਲ ਕੇ ਐਸ਼ਵਰਿਆ ਰਾਏ ਹੋਈ ਭਾਵੁਕ

ਅਨੰਤ-ਰਾਧਿਕਾ ਦੇ ਵਿਆਹ 'ਚ ਬਾਲੀਵੁੱਡ ਹਸਤੀਆਂ ਤੋਂ ਇਲਾਵਾ ਸਿਆਸੀ ਅਤੇ ਅਧਿਆਤਮਕ ਖੇਤਰ ਦੇ ਕਈ ਲੋਕ ਵੀ ਸ਼ਾਮਲ ਹੋਏ। ਇਸ ਵਿਆਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਸਲਮਾਨ ਖੁਰਸ਼ੀਦ, ਅਭਿਸ਼ੇਕ ਮਨੂ ਸਿੰਘਵੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਸਮੇਤ ਕਈ ਹੋਰ ਲੋਕ ਮੌਜੂਦ ਸਨ। ਸ਼ਨੀਵਾਰ ਸ਼ਾਮ ਨੂੰ ਆਸ਼ੀਰਵਾਦ ਸਮਾਰੋਹ ਤੋਂ ਬਾਅਦ, ਕਪਲ14 ਜੁਲਾਈ ਯਾਨੀ ਅੱਜ ਰਿਸੈਪਸ਼ਨ ਪਾਰਟੀ ਕਰਨਗੇ।


author

Priyanka

Content Editor

Related News