ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਅਫਸਾਨਾ ਖ਼ਾਨ ਮਚਾਵੇਗੀ ਧਮਾਲ, ਸਾਹਮਣੇ ਆਈਆਂ ਤਸਵੀਰਾਂ

Friday, Jun 30, 2023 - 01:16 PM (IST)

ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਅਫਸਾਨਾ ਖ਼ਾਨ ਮਚਾਵੇਗੀ ਧਮਾਲ, ਸਾਹਮਣੇ ਆਈਆਂ ਤਸਵੀਰਾਂ

ਜਲੰਧਰ (ਬਿਊਰੋ) - ਪੰਜਾਬ ਦੀ ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਫਸਾਨਾ ਖ਼ਾਨ ਨੇ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦੋਹਾਂ ਨੂੰ  ਇੱਕਠਿਆਂ ਵੇਖ ਕੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਦੋਵੇਂ ਮਿਲ ਕੇ ਕੁਝ ਵੱਡਾ ਕਰਨ ਜਾ ਰਹੀਆਂ ਹਨ।

PunjabKesari

ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਇੱਕ ਫਰੇਮ 'ਚ ਦੋ ਕੁਈਨ (ਰਾਣੀਆਂ) 🎤ਵੱਡੀ ਕਲੋਬਰੈਸ਼ਨ, ਮੇਰੀ ਸੋਹਣੀ ਭੈਣ @therajakumari ਨਾਲ, ਉਸ ਲਈ ਬਹੁਤ ਸਾਰਾ ਪਿਆਰ ਤੇ ਸਤਿਕਾਰ ❤️💫।

PunjabKesari

ਦੱਸਣਯੋਗ ਹੈ ਕਿ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਨ੍ਹਾਂ ਦਾ ਨਾਂ ਪੰਜਾਬੀ ਸੰਗੀਤ ਜਗਤ ਦੀ ਬਿਹਤਰੀਨ ਗਾਇਕਾਂ ਦੀ ਲਿਸਟ 'ਚ ਸ਼ਾਮਲ ਹੈ।

PunjabKesari

ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

PunjabKesari

PunjabKesari
 


author

sunita

Content Editor

Related News