ਨਹੀਂ ਰਹੇ ਰੇਡੀਓ ਦੇ ਬਾਦਸ਼ਾਹ ਅਮੀਨ ਸਯਾਨੀ, 91 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Wednesday, Feb 21, 2024 - 01:49 PM (IST)

ਮੁੰਬਈ (ਬਿਊਰੋ)– ਮਸ਼ਹੂਰ ਰੇਡੀਓ ਅਨਾਊਂਸਰ ਅਮੀਨ ਸਯਾਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਮੀਨ ਸਯਾਨੀ ਦੇ ਦਿਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ’ਚ ਸੋਗ ਦੀ ਲਹਿਰ ਹੈ।

ਦੁੱਖ ’ਚ ਪਰਿਵਾਰ
ਅਮੀਨ ਸਯਾਨੀ ਨੇ ਮੰਗਲਵਾਰ ਰਾਤ ਮੁੰਬਈ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਰਾਜਿਲ ਸਯਾਨੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅੰਤਿਮ ਸੰਸਕਾਰ ਬਾਰੇ ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਅਪਡੇਟ ਦੇਣਗੇ। ਇਸ ਦੁੱਖ ਦੀ ਘੜੀ ’ਚ ਅਮੀਨ ਸਯਾਨੀ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਰੇਡੀਓ ਦੀ ਦੁਨੀਆ ’ਚ ਰਾਜਾ
21 ਦਸੰਬਰ, 1932 ਨੂੰ ਜਨਮੇ ਅਮੀਨ ਸਯਾਨੀ ਰੇਡੀਓ ਜਗਤ ਦੇ ਸੁਪਰਸਟਾਰ ਸਨ। ਉਨ੍ਹਾਂ ਨੇ ਰੇਡੀਓ ਨੂੰ ਮਾਨਤਾ ਦਿਵਾਉਣ ’ਚ ਵੱਡਾ ਯੋਗਦਾਨ ਪਾਇਆ। ‘ਗੀਤ ਮਾਲਾ’ ਉਨ੍ਹਾਂ ਦੇ ਪ੍ਰਸਿੱਧ ਪ੍ਰੋਗਰਾਮਾਂ ’ਚੋਂ ਇਕ ਹੈ। ਇਸ ਇਕ ਸ਼ੋਅ ਨੇ ਅਮੀਨ ਸਯਾਨੀ ਨੂੰ ਬਹੁਤ ਪ੍ਰਸਿੱਧੀ ਦਿੱਤੀ। ਉਹ ਆਪਣੀ ਖ਼ੂਬਸੂਰਤ ਆਵਾਜ਼ ਤੇ ਆਕਰਸ਼ਕ ਅੰਦਾਜ਼ ਲਈ ਆਪਣੇ ਪ੍ਰਸ਼ੰਸਕਾਂ ’ਚ ਇਕ ਸੁਪਰਸਟਾਰ ਸਨ। ਅਮੀਨ ਸਯਾਨੀ ਨੇ ਆਪਣੇ ਰੇਡੀਓ ਕਰੀਅਰ ’ਚ 50 ਹਜ਼ਾਰ ਤੋਂ ਵੱਧ ਸ਼ੋਅਜ਼ ਕੀਤੇ।

ਮਨਮੋਹਕ ਸੀ ਆਵਾਜ਼
ਅਮੀਨ ਸਯਾਨੀ ਦਾ ‘ਬਹਿਨੋਂ ਔਰ ਭਾਈਓਂ’ ਨਾਲ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਤਰੀਕਾ ਅੱਜ ਵੀ ਤਾਜ਼ਾ ਹੈ। ਅਮੀਨ ਸਯਾਨੀ ਰੇਡੀਓ ਦੀ ਦੁਨੀਆ ’ਚ ਬਾਦਸ਼ਾਹ ਬਣ ਕੇ ਰਹਿੰਦੇ ਸਨ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਸੁਣਨ ਵਾਲਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ, ਜੋ ਹੁਣ ਸਿਰਫ਼ ਯਾਦਾਂ ’ਚ ਹੀ ਰਹਿ ਜਾਣਗੇ।

ਆਕਾਸ਼ਵਾਣੀ ਨੇ ਸ਼ਰਧਾਂਜਲੀ ਭੇਟ ਕੀਤੀ
ਅਮੀਨ ਸਯਾਨੀ ਦੇ ਦਿਹਾਂਤ ’ਤੇ ਉਨ੍ਹਾਂ ਦੇ ਸਭ ਤੋਂ ਵੱਡੇ ਪਰਿਵਾਰ ਆਕਾਸ਼ਵਾਣੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਲ ਇੰਡੀਆ ਰੇਡੀਓ ਨੇ ਕਿਹਾ, ‘‘ਸਭ ਤੋਂ ਸ਼ਾਨਦਾਰ ਪੇਸ਼ਕਾਰੀਆਂ ’ਚੋਂ ਇਕ ਅਮੀਨ ਸਯਾਨੀ ਦਾ ਦਿਹਾਂਤ ਹੋ ਗਿਆ ਹੈ। ਉਹ ਰੇਡੀਓ ਸ਼ੋਅ ‘ਬਿਨਾਕਾ ਗੀਤ ਮਾਲਾ’ ਦੇ ਪ੍ਰਸਿੱਧ ਪੇਸ਼ਕਾਰ ਸਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News