ਬਾਬਾ ਪਲੇਅ ਦੀ ਸੀਰੀਜ਼ ‘ਅੰਬੇਡਕਰ ਦਿ ਲੈਜੰਡ’ ’ਚ ਨਜ਼ਰ ਆਉਣਗੇ ਵਿਕਰਮ ਗੋਖਲੇ

Monday, Dec 06, 2021 - 04:57 PM (IST)

ਬਾਬਾ ਪਲੇਅ ਦੀ ਸੀਰੀਜ਼ ‘ਅੰਬੇਡਕਰ ਦਿ ਲੈਜੰਡ’ ’ਚ ਨਜ਼ਰ ਆਉਣਗੇ ਵਿਕਰਮ ਗੋਖਲੇ

ਮੁੰਬਈ (ਬਿਊਰੋ)– ਦਿੱਗਜ ਅਦਾਕਾਰ ਵਿਕਰਮ ਗੋਖਲੇ ਸੋਸ਼ਲ ਮੀਡੀਆ ਐਂਟਰਟੇਨਮੈਂਟ ਐਪ ਤੇ ਓ. ਟੀ. ਟੀ. ਪਲੇਟਫਾਰਮ ਬਾਬਾ ਪਲੇਅ ਦੀ ‘ਅੰਬੇਡਕਰ ਦਿ ਲੈਜੰਡ’ ਸੀਰੀਜ਼ ’ਚ ਨਜ਼ਰ ਆਉਣਗੇ। ਬਾਇਓਪਿਕ ਸੀਰੀਜ਼ ਭਾਰਤ ਦੇ ਮਹਾਨ ਸੁਧਾਰਵਾਦੀ ਨੇਤਾ ਡਾ. ਬਾਬਾ ਸਾਹਿਬ ਅੰਬੇਡਕਰ ਦੇ ਮਹਾਨ ਜੀਵਨ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’

ਸੀਰੀਜ਼ ‘ਅੰਬੇਡਕਰ ਦਿ ਲੈਜੰਡ’ ਡਾ. ਅੰਬੇਡਕਰ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਿਖਾਵੇਗੀ, ਜਿਸ ਨੇ ਉਨ੍ਹਾਂ ਨੂੰ ਇਕ ਅਜਿਹੇ ਨੇਤਾ ਦੇ ਰੂਪ ’ਚ ਆਕਾਰ ਦਿੱਤਾ, ਜਿਸ ਨੇ ਭਾਰਤ ਦਾ ਚਿਹਰਾ ਬਦਲ ਦਿੱਤਾ।

PunjabKesari

ਵਿਕਰਮ ਨੇ ਕਿਹਾ, ‘ਭਾਰਤ ਦੀਆਂ ਸਭ ਤੋਂ ਵੱਡੀਆਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ’ਚੋਂ ਇਕ ਦੀ ਭੂਮਿਕਾ ਨਿਭਾਉਣਾ ਸਨਮਾਨ ਵਾਲੀ ਗੱਲ ਹੈ। ਉਹ ਮੇਰੇ ਵਿਅਕਤੀਗਤ ਆਈਕਾਨ ਹਨ ਤੇ ਮੈਂ ਆਪਣੇ ਕੰਮ ਦੇ ਮਾਧਿਅਮ ਨਾਲ ਉਨ੍ਹਾਂ ਦੇ ਕਿਰਦਾਰ ਨਾਲ ਨਿਆਂ ਕਰਨ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਓ. ਟੀ. ਟੀ. ’ਤੇ ਆਪਣੀ ਛਾਪ ਛੱਡਣ ਲਈ ਵੀ ਉਤਸ਼ਾਹਿਤ ਹਾਂ।’

ਵੈੱਬ ਸੀਰੀਜ਼ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸੰਜੀਵ ਜਾਇਸਵਾਲ ਦੀ ਪੇਸ਼ਕਸ਼ ਹੈ। ਉਨ੍ਹਾਂ ਨੇ ‘ਫਰੇਬ’, ‘ਅਨਵਰ’, ‘ਸ਼ੁੱਧ’ ਤੇ ‘ਪ੍ਰਣਾਮ’ ਵਰਗੀਆਂ ਫ਼ਿਲਮਾਂ ਬਣਾਈਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News