ਪ੍ਰਿਯੰਕਾ ਚੋਪੜਾ ਨੇ ਕਰੋੜਾਂ ਦੀ ਡੀਲ ਤਹਿਤ ਕੀਤਾ ਪਹਿਲੀ ਇੰਟਰਨੈਸ਼ਨਲ ਫ਼ਿਲਮ ਦਾ ਐਲਾਨ

Tuesday, Aug 18, 2020 - 05:31 PM (IST)

ਨਵੀਂ ਦਿੱਲੀ (ਬਿਊਰੋ) — ਜੁਲਾਈ ਦੇ ਪਹਿਲੇ ਹਫ਼ਤੇ 'ਚ ਪ੍ਰਿਯੰਕਾ ਚੋਪੜਾ ਨੇ ਐਮਾਜ਼ੋਨ ਸਟੂਡੀਓਸ ਨਾਲ ਕਈ ਫ਼ਿਲਮਾਂ ਨੇ ਕਰੋੜਾਂ ਦੀ ਡੀਲ ਦਾ ਐਲਾਨ ਕੀਤਾ ਹੈ। ਉਸ ਐਲਾਨ ਦੇ ਤਹਿਤ ਹੁਣ ਪ੍ਰਿਯੰਕਾ ਚੋਪੜਾ ਦੀ ਪ੍ਰੋਡਕਸ਼ਨ ਕੰਪਨੀ Purple Pebble Pictures ਨੇ ਪਹਿਲੀ ਇੰਟਰਨੈਸ਼ਨਲ ਫ਼ਿਲਮ ਦਾ ਐਲਾਨ ਕੀਤਾ ਹੈ। ਇਹ ਇੱਕ ਹਾਰਰ ਫ਼ਿਲਮ ਹੈ, ਜੋ ਐਮਾਜ਼ੋਨ Original ਦੀ Anthology film Welcome to the Blumhouse ਦਾ ਪਾਰਟ ਹੋਵੇਗੀ।

Perper Pebble Pictures ਨਿਰਮਿਤ ਫਿਲਮ ਦਾ ਨਾਂ ਈਵਿਲ ਆਈ ਹੈ, ਜਿਸ ਨੂੰ ਲਾਂਸ ਏਂਜਲਸ (Los angeles) ਦੇ ਫ਼ਿਲਮ ਮੇਕਰਜ਼ ਐਲਨ ਦਸਾਨੀ ਤੇ ਰਾਜੀਵ ਦਸਾਨੀ ਨੇ ਡਾਇਰੇਕਟ ਕੀਤਾ ਹੈ। Anthology 'ਚ ਇਸ ਦੇ ਈਵਿਲ ਆਈ ਦੇ ਨਾਲ Nocturne, The Lie ਤੇ Black Box ਵੀ ਸ਼ਾਮਲ ਹੋਵੇਗੀ। ਪ੍ਰਿਯੰਕਾ ਨੇ ਦੱਸਿਆ ਕਿ ਫ਼ਿਲਮ ਅਕਤੂਬਰ 'ਚ ਆ ਰਹੀ ਹੈ। ਇਸ ਦੀ ਕਹਾਣੀ ਮਾਧੁਰੀ ਸ਼ੇਖਰ ਦੇ ਧਵਨੀ ਨਾਵਲ 'ਤੇ ਅਧਾਰਤ ਹੈ। ਫ਼ਿਲਮ ਦੀ ਕਹਾਣੀ ਇਕ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਲੱਗਦਾ ਹੈ ਕਿ ਉਸ ਦੀ ਬੇਟੀ ਦੇ ਪ੍ਰੇਮੀ ਦਾ ਉਸ ਦੇ ਡਰਾਵਣੇ ਅਤੀਤ ਨਾਲ ਕੋਈ ਨਾਤਾ ਹੈ। ਫ਼ਿਲਮ 'ਚ ਸਰਿਤਾ ਚੌਧਰੀ, ਸੁਨੀਤਾ ਮਣੀ, ਉਮਰ ਮਸਕਟੀ ਰ ਬਰਨਾਈ ਵ੍ਹਾਈਟ ਮੁੱਖ ਕਿਰਦਾਰਾਂ 'ਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਪ੍ਰਿਯੰਕਾ ਐਮਾਜ਼ੋਨ ਪ੍ਰਾਈਮ ਵੀਡੀਓ ਦੇ ਲਈ ਇੱਕ ਰਿਐਲਿਟੀ ਸ਼ੋਅ ਸੰਗੀਤ ਦਾ ਨਿਰਮਾਣ ਕਰ ਰਹੀ ਹੈ, ਜਿਸ 'ਚ ਉਨ੍ਹਾਂ ਦੇ ਪਤੀ ਜੋਨਸ ਵੀ ਨਾਲ ਹਨ।

ਦੂਜਾ ਪ੍ਰੋਜੈਕਟ ਇਕ ਸਪਾਈ ਡਰਾਮਾ ਹੈ। ਇਸ ਡਰਾਮ 'ਚ Richard Madden ਮੁੱਖ ਭੂਮਿਕਾ 'ਚ ਹੋਣਗੇ, ਜੋ 'ਗੇਮ ਆਫ ਥੋਰਨਸ' ਅਤੇ 'ਬਾਡੀਗਾਰਡ' 'ਚ ਨਜ਼ਰ ਆ ਚੁੱਕੇ ਹਨ। ਪ੍ਰਿਯੰਕਾ ਨੇ ਐਮਾਜ਼ੋਨ ਸਟੂਡੀਓਸ ਨਾਲ ਜਦੋਂ First look tv deal sign ਕੀਤੀ ਸੀ ਤਾਂ ਉਦੋਂ ਕਾਫ਼ੀ ਭਾਵੁਕ ਨਜ਼ਰ ਆਈ ਸੀ। ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ ਕਿ ਇਕ ਅਦਾਕਾਰ ਤੇ ਪ੍ਰੋਡਿਊਸਰ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਦੁਨੀਆ ਦੇ ਸਾਰੇ ਰਚਨਾਸ਼ੀਨ ਲੋਕਾਂ ਨੂੰ ਇਕੱਠਾ ਨਾਲ ਆਉਣ ਦਾ ਸੁਫ਼ਨਾ ਦਿਖਾਇਆ ਹੈ, ਜੋ ਭਾਸ਼ਾਈ ਤੇ ਭੂਗੋਲਿਕ ਹੱਦਾਂ ਤੋਂ ਪਰੇ ਹੋਵੇ। ਪ੍ਰਿਯੰਕਾ ਨੇ ਲਿਖਿਆ ਕਿ 20 ਸਾਲ ਦੇ ਕਰੀਅਰ 'ਚ ਲਗਪਗ 60 ਫ਼ਿਲਮਾਂ ਕਰਨ ਤੋਂ ਬਾਅਦ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਉਹ ਹਾਸਲ ਹੋਣ ਵਾਲਾ ਹੈ।


sunita

Content Editor

Related News