ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ ਹੋਇਆ...

Friday, Mar 21, 2025 - 03:02 PM (IST)

ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ ਹੋਇਆ...

ਗੋਰਾਇਆ (ਮੁਨੀਸ਼)-ਗੋਰਾਇਆ ਦਾ ਸਥਾਨਕ ਡਾਕਖਾਨਾ ਜੋ ਅਕਸਰ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਚਰਚਾ ’ਚ ਬਣਿਆ ਰਹਿੰਦਾ ਹੈ, ਇਕ ਵਾਰੀ ਫਿਰ ਉਸ ਵੇਲੇ ਚਰਚਾ ਵਿਚ ਆ ਗਿਆ ਜਦੋਂ ਡਾਕਖਾਨੇ ਦੇ ਮੁਲਾਜ਼ਮ ਡਾਕਖਾਨੇ ਦੇ ਅੰਦਰ ਹੀ ਥੱਪੜੋ-ਥੱਪੜੀ ਹੋ ਗਏ।  ਇਨ੍ਹਾਂ ਮੁਲਾਜ਼ਮਾਂ ਨੇ ਤਾਂ ਇਹ ਵੀ ਨਹੀਂ ਵੇਖਿਆ ਕਿ ਇਹ ਇਕ ਪਬਲਿਕ ਪਲੇਸ ਹੈ ਅਤੇ ਦੂਜਾ ਮੌਕੇ ’ਤੇ ਇਕ ਮਹਿਲਾ ਮੁਲਾਜ਼ਮ ਵੀ ਮੌਜੂਦ ਹੈ, ਬਿਨਾਂ ਕੋਈ ਸ਼ਰਮ ਦੇ ਦੋ ਮੁਲਾਜ਼ਮ ਆਪਸ ਵਿਚ ਲੜਦੇ ਰਹੇ ਅਤੇ ਇਕ-ਦੂਜੇ ਨੂੰ ਗੰਦੀਆਂ ਗਾਲਾਂ ਵੀ ਕੱਢਦੇ ਰਹੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਉਸ ਦੀ ਲੁਧਿਆਣੇ ਤੋਂ ਇਥੇ ਪੋਸਟਿੰਗ ਹੋਈ ਹੈ, ਗੋਰਾਇਆ ਵਿਚ ਪੋਸਟਰ ਅਸਿਸਟੈਂਟ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ, ਪਾਰਟੀਆਂ ਨਾਲ ਵਿਜ਼ਿਟ ਕਰਨਾ ਮੇਰਾ ਕੰਮ ਹੈ, ਮੈਂ ਪਾਰਟੀਆਂ ਨਾਲ ਮਾਰਕੀਟ ’ਚ ਵਿਜ਼ਿਟ ਕਰਕੇ ਦਫ਼ਤਰ ਵਿਚ ਪਹੁੰਚਿਆ, ਕਿਸੇ ਕਸਟਮਰ ਨੇ ਮੈਨੂੰ ਫੋਨ ਕੀਤਾ ਕਿ ਉਸ ਨੇ ਵਿਦੇਸ਼ ’ਚ ਪਾਰਸਲ ਭੇਜਣਾ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

PunjabKesari

ਮੈਨੂੰ ਰੇਟ ਦੱਸੋ, ਉਸ ਰੇਟ ਵਾਸਤੇ ਸ਼ੋਭਿਤ, ਜੋਕਿ ਪੀ. ਏ. ਐੱਮ. ਪੀ. ਸੀਮ ’ਤੇ ਲੱਗਾ ਹੋਇਆ, ਮੈਂ ਉਸ ਕੋਲ ਗਿਆ ਕਿਹਾ ਕਿ ਮੈਨੂੰ ਰੇਟ ਦੱਸਦੇ ਪਰ ਸ਼ੋਭਿਤ ਨੇ ਮੈਨੂੰ ਇਗਨੋਰ ਕਰ ਦਿੱਤਾ। ਮੈਂ ਫਿਰ ਕਿਹਾ ਕਿ ਕਸਟਮਰ ਲਾਈਨ ’ਤੇ ਹੈ, ਉਹ ਬੰਦਾ ਕਹਿੰਦਾ ਕਿ ਮੈਂ ਤੇਰੇ ਹਿਸਾਬ ਨਾਲ ਕੰਮ ਨਹੀਂ ਕਰਨਾ, ਤੂੰ ਮੇਰਾ ਕੋਈ ਇੰਚਾਰਜ ਨਹੀਂ ਲੱਗਿਆ ਹੈ। ਕਸਟਮਰ ਮੇਰੇ ਲਾਈਨ ’ਤੇ ਸੀ, ਕਸਟਮਰ ਨੇ ਫੋਨ ਕੱਟ ਦਿੱਤਾ ਤਾਂ ਮੈਨੂੰ ਬੇਇਜ਼ਤੀ ਮਹਿਸੂਸ ਹੋਈ। ਮੈਂ ਉਸ ਨੂੰ ਕਿਹਾ ਕਿ ਤੂੰ ਆਪਣਾ ਕੰਮ ਟਾਈਮ ’ਤੇ ਖ਼ਤਮ ਕਰ ਲਿਆ ਕਰ, ਜਿਸ ਤੋਂ ਬਾਅਦ ਉਸ ਨੇ ਮਹਿਲਾ ਸਟਾਫ਼ ਅਤੇ ਸਾਡੇ ਐੱਸ. ਪੀ. ਵੀ ਮੌਜੂਦ ਸੀ, ਦੇ ਸਾਹਮਣੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਵੀ ਕੀਤੀ। ਇਸ ਕਰਕੇ ਮੈਨੂੰ ਮੌਕੇ ’ਤੇ ਪੁਲਸ ਬੁਲਾਉਣੀ ਪਈ।

PunjabKesari

ਇਹ ਵੀ ਪੜ੍ਹੋ :  ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ, ਹਰਪਾਲ ਚੀਮਾ ਨੇ ਦਿੱਤਾ ਵੱਡਾ ਬਿਆਨ

ਮਨੋਜ ਨੇ ਕਿਹਾ ਕਿ ਇਸ ਖ਼ਿਲਾਫ਼ ਪਹਿਲਾਂ ਵੀ ਕਈ ਗਾਹਕਾਂ, ਏਜੰਟਾਂ, ਸਟਾਫ਼ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਦਾ ਵਤੀਰਾ ਸਾਰਿਆਂ ਨਾਲ ਹੀ ਮਾੜਾ ਹੈ, ਇਸ ਖ਼ਿਲਾਫ਼ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਮੌਕੇ ’ਤੇ ਮੌਜੂਦ ਮਹਿਲਾ ਸਟਾਫ਼ ਮੈਂਬਰ ਪੂਨਮ ਨੇ ਕਿਹਾ ਕਿ ਸ਼ੋਭਿਤ ਦੀ ਕਾਰਗੁਜ਼ਾਰੀ ਬੇਹਦ ਘਟੀਆ ਹੈ, ਇਹ ਹਰੇਕ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਇਹ ਵੀ ਨਹੀਂ ਵੇਖਿਆ ਕਿ ਦਫ਼ਤਰ ’ਚ ਉਸ ਦੇ ਸੀਨੀਅਰ ਅਤੇ ਮਹਿਲਾ ਸਟਾਫ਼ ਵੀ ਮੌਕੇ ’ਤੇ ਮੌਜੂਦ ਹੈ। ਇਸ ਵੱਲੋਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਹੱਥੋਪਾਈ ਤੱਕ ਕੀਤੀ ਗਈ।

PunjabKesari

ਉਹ ਪਹਿਲਾਂ ਵੀ ਕਈਆਂ ਨਾਲ ਲੜ ਚੁੱਕਾ ਹੈ ਪਰ ਵਿਭਾਗ ਇਸ ਉੱਪਰ ਕੋਈ ਕਾਰਵਾਈ ਨਹੀਂ ਕਰਦਾ। ਉਧਰ ਡਾਕਖਾਨੇ ’ਚ ਪਹੁੰਚੇ ਸੁਭਾਸ਼ ਆਨੰਦ ਨੇ ਦੱਸਿਆ ਕਿ ਉਹ ਏਜੰਟ ਦੇ ਤੌਰ ’ਤੇ ਪਹਿਲਾਂ ਇਥੇ ਕੰਮ ਕਰ ਚੁੱਕਾ ਹੈ, ਹੁਣ ਉਨ੍ਹਾਂ ਦੀ ਪਤਨੀ ਕੰਮ ਕਰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਡਾਕਖਾਨੇ ’ਚ ਅਕਸਰ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਇਥੇ ਮੌਜੂਦ ਸ਼ੋਭਿਤ ਹਰ ਕਿਸੇ ਨਾਲ ਮਾੜਾ ਬੋਲਦਾ ਹੈ। ਇਸ ਦੀ ਪਬਲਿਕ ਡੀਲਿੰਗ ਬੇਹਦ ਘਟੀਆ ਹੈ। ਉਨ੍ਹਾਂ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਸੀਨੀਅਰ ਅਧਿਕਾਰੀ ਇਸ ਮੁਲਾਜ਼ਮ ’ਤੇ ਕਿਉਂ ਕਾਰਵਾਈ ਨਹੀਂ ਕਰਦੇ, ਇਹ ਸਮਝ ਤੋਂ ਪਰ੍ਹੇ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ

ਇਸ ਬਾਬਤ ਮਨਮੋਹਨ ਬੰਗੜ ਪੋਸਟ ਆਫਿਸ ਦੇ ਐੱਸ. ਟੀ. ਐੱਮ. ਨੇ ਕਿਹਾ ਕਿ ਮਨੋਜ ਸਿੰਘ, ਜੋ ਮਾਰਕੀਟਿੰਗ ਐਜੀਕਿਊਟਿਵ ਹੈ, ਉਹ ਪਾਰਸਲ ਦਾ ਰੇਟ ਪੁੱਛਣ ਲਈਆਂ ਸੋਭਿਤ ਗੰਡਵਾਲ ਕੋਲ ਗਿਆ ਤਾਂ ਇਨ੍ਹਾਂ ਦੀ ਆਪਸ ’ਚ ਕੋਈ ਕਮਿਊਨੀਕੇਸ਼ਨ ਹੋਈ ਤੇ ਇਹ ਦੋਵੇਂ ਹੀਟ-ਅਪ ਹੋ ਗਏ ਤਾਂ ਸਾਰੇ ਸਟਾਫ਼ ਨੇ ਇਨ੍ਹਾਂ ਨੂੰ ਛੜਾਇਆ। ਮਨੋਜ ਕੁਮਾਰ ਨੇ ਪੁਲਸ ਕੰਪਲੇਂਟ ਕੀਤੀ। ਅਸੀਂ ਆਪਣੇ ਸੀਨੀਅਰ ਨੂੰ ਅਫ਼ਸਰਾਂ ਨੂੰ ਫੋਨ ਵੀ ਕੀਤਾ ਤੇ ਇਹ ਦੱਸ ਦਿੱਤਾ ਹੈ। ਉਧਰ ਇਸ ਬਾਬਤ ਸ਼ੋਭਿਤ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੂੰ ਮਨੋਜ ਤੇ ਸ਼ੋਭਿਤ ਦੋਨਾਂ ਵੱਲੋਂ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ! ਲਗਾ 'ਤੇ ਦਿੱਤੇ ਗਏ ਨਾਕੇ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News