ਪੰਜਾਬ ''ਚ ਇਕ ਹੋਰ ਐਨਕਾਊਂਟਰ, ਪੁਲਸ ਤੇ ਤਸਕਰ ਵਿਚਾਲੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ
Wednesday, Mar 19, 2025 - 05:48 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਸ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਹੀ ਪੁਲਸ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਵੀ ਫੜੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਫਿਰ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਸ ਵੱਲੋਂ ਇਕ ਵਾਰ ਫਿਰ ਤੋਂ ਐਨਕਾਊਂਟਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲਸ ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ ਦੇ ਮੈਂਟਲ ਕਾਲਜ ਨੇੜਿਓਂ ਇਕ ਨੌਜਵਾਨ ਨੂੰ 8 ਕਿੱਲੋ 8 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਅੱਜ ਉਸੇ ਮੁਲਜ਼ਮ ਨਾਲ ਪੁਲਸ ਦਾ ਮੁਕਾਬਲਾ ਹੋਇਆ ਹੈ। ਜਿਸ ਵਿੱਚ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਸੋਨੂ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਵੱਡਾ ਹਾਦਸਾ, ਵਿਆਹ 'ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਇਸ ਸਬੰਧੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਸੋਨੂ ਤੋਂ ਹੋਰ ਨਸ਼ੇ ਦੀ ਬਰਾਮਦਗੀ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਸ਼ੇ ਦੀ ਖੇਪ ਮਜੀਠਾ-ਵੇਰਕਾ ਬਾਈਪਾਸ 'ਤੇ ਛੁਪਾ ਕੇ ਰੱਖੀ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਜਦੋਂ ਪੁਲਸ ਨੇ ਉਸ ਨੂੰ ਮਜੀਠਾ-ਵੇਰਕਾ ਬਾਈਪਾਸ 'ਤੇ ਲਿਆਂਦਾ ਤਾਂ ਇਸ ਦੌਰਾਨ ਮੁਲਜ਼ਮ ਧਰਮਿੰਦਰ ਸਿੰਘ ਸੋਨੂ ਵੱਲੋਂ ਪੁਲਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਪਣੇ ਬਚਾਅ ਕਰਦੇ ਹੋਏ ਪੁਲਸ ਜਵਾਬੀ ਕਾਰਵਾਈ ਵਿਚ ਗੋਲ਼ੀਆਂ ਚਲਾਈਆਂ। ਉਹ ਗੋਲ਼ੀ ਧਰਮਿੰਦਰ ਸਿੰਘ ਦੀ ਲੱਤ ਵਿੱਚ ਜਾ ਵੱਜੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਸੋਨੂੰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮਾਨਯੋਗ ਅਦਾਲਤ ਤੋਂ ਇਸ ਦਾ ਹੋਰ ਰਿਮਾਂਡ ਲੈ ਕੇ ਹੋਰ ਵੀ ਹੁਣ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e