Punjab: ਘਰ ''ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...

Wednesday, Mar 19, 2025 - 11:32 AM (IST)

Punjab: ਘਰ ''ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...

ਅੰਮ੍ਰਿਤਸਰ (ਆਰ. ਗਿੱਲ/ਸੰਜੀਵ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ, ਜਿਸ ਤਹਿਤ ਪੁਲਸ ਨੇ ਮਾਂ-ਪੁੱਤਰ ਅਤੇ ਪ੍ਰੇਮਿਕਾ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਕੋਲੋਂ 10 ਪਾਕਿਸਤਾਨੀ ਮੇਡ ਪਿਸਤੌਲਾਂ, 2 ਕਿਲੋ ਹੈਰੋਇਨ ਅਤੇ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਨੇ ਆਪਣੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ​​ਕੀਤੀਆਂ ਹਨ ਇਹ ਪੁਲਸ ਰਿਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਨੇ ਨਸ਼ਿਆਂ ਦੀ ਦੁਰਵਰਤੋਂ ਨੂੰ ਆਪਣਾ ਪਰਿਵਾਰਕ ਕਾਰੋਬਾਰ ਬਣਾ ਲਿਆ ਹੈ। ਇਸ ਸਫ਼ਲਤਾ ਵਿਚ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਘਰਿੰਡਾ ਅਧੀਨ ਆਉਣ ਵਾਲੇ ਪਿੰਡ ਭੋਰੋਪਾਲ ਵਿਚ ਇਕ ਪਰਿਵਾਰ ਦੇ ਘਰ ਛਾਪਾ ਮਾਰਿਆ ਜੋਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਨੂੰ ਆਪਣੇ ਪਰਿਵਾਰਕ ਕਾਰੋਬਾਰ ਵਜੋਂ ਚਲਾ ਰਿਹਾ ਸੀ।

ਇਹ ਵੀ ਪੜ੍ਹੋ : 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਪੁਲਸ ਦੀ ਕਾਰਵਾਈ ਜਾਰੀ, 18ਵੇਂ ਦਿਨ 95 ਨਸ਼ਾ ਸਮੱਗਲਰ ਗ੍ਰਿਫ਼ਤਾਰ

ਸਿਰਫ਼ ਫੜਿਆ ਗਿਆ ਪਰਿਵਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਚਾਚੇ-ਤਾਏ ਦੇ ਪਰਿਵਾਰ ਵੀ ਇਸੇ ਕਾਰੋਬਾਰ 'ਚ ਨੇ ਸ਼ਾਮਲ 
ਇਸ ਮਾਮਲੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਸੀ ਕਿ ਇਸ ਘਰ ’ਤੇ ਛਾਪੇਮਾਰੀ ਕਰਨ ਨਾਲ ਕੋਈ ਵੱਡੀ ਸਫਲਤਾ ਮਿਲ ਸਕਦੀ ਹੈ ਅਤੇ ਜਦੋਂ ਛਾਪੇਮਾਰੀ ਕੀਤੀ ਗਈ 10 ਪਾਕਿਸਤਾਨੀ ਮੇਡ ਪਿਸਤੌਲਾਂ, 2 ਕਿਲੋ ਹੈਰੋਇਨ ਅਤੇ 30 ਹਜ਼ਾਰ ਡਰੱਗ ਮਨੀ ਲੁਕਾ ਕੇ ਰੱਖਣ ਵਿਚ ਔਰਤਾਂ ਦਾ ਵੀ ਹੱਥ ਸੀ ਅਤੇ ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਭ ਕੁਝ ਖ਼ੁਲਾਸਾ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਮੁਸੀਬਤ 'ਚ ਘਿਰਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ! ਅਗਲੇ 6 ਮਹੀਨੇ...

ਮਾਮਲੇ ਵਿਚ ਪੁਲਸ ਪਾਰਟੀਆਂ ਨੇ ਪਿੰਡ ਭੋਰੋਪਾਲ ਵਿਚ ਦੋ ਘਰਾਂ ’ਤੇ ਛਾਪੇਮਾਰੀ ਕੀਤੀ ਅਤੇ ਦਲਬੀਰ ਸਿੰਘ ਦੀ ਪਤਨੀ ਰਾਜਬੀਰ ਕੌਰ ਦੇ ਘਰੋਂ 30 ਕੈਲੀਬਰ ਦੀਆਂ 10 ਪਿਸਤੌਲਾਂ ਅਤੇ 1 ਕਿਲੋ ਹੈਰੋਇਨ ਅਤੇ ਸੁਖਵਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਘਰੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਸ ਨੇ ਸੁਖਵਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਉਰਫ਼ ਬਲਜੀਤ ਕੌਰ, ਰਾਜਬੀਰ ਕੌਰ ਉਰਫ਼ ਦਲਬੀਰ ਸਿੰਘ ਦੀ ਪਤਨੀ ਰਾਜ ਕੌਰ, ਧਰਮਪ੍ਰੀਤ ਸਿੰਘ ਉਰਫ਼ ਧੰਮੂ ਪੁੱਤਰ ਦਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਐੱਸ. ਐੱਸ. ਪੀ. ਦਿਹਾਤੀ ਅਨੁਸਾਰ ਗ੍ਰਿਫ਼ਤਾਰ ਕੀਤੀਆਂ ਗਈਆਂ 2 ਔਰਤਾਂ ਅਤੇ ਇਕ ਵਿਅਕਤੀ ਵਿਚ ਰਾਜਬੀਰ ਕੌਰ ਅਤੇ ਧਰਮਪ੍ਰੀਤ ਸਿੰਘ ਮਾਂ-ਪੁੱਤਰ ਹਨ ਅਤੇ ਕੁਲਜੀਤ ਕੌਰ ਧਰਮਪ੍ਰੀਤ ਦੀ ਪ੍ਰੇਮਿਕਾ ਹੈ। ਉਨ੍ਹਾਂ ਦੱਸਿਆ ਕਿ ਰਾਜਬੀਰ ਕੌਰ ਦੇ ਪਤੀ ਦਲਬੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਕੀ ਭੂਮਿਕਾ ਹੈ, ਜੇਕਰ ਕੁਝ ਪਾਇਆ ਜਾਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਤਿੰਨ ਮੁਲਜ਼ਮ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਪਛਾਣ ਬੱਬੀ ਮਿਸਤਰੀ, ਅਰਸ਼ਦੀਪ ਉਰਫ਼ ਬਾਬਾ ਸੂਰੋ, ਦਲਬੀਰ ਸਿੰਘ, ਮਨਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਰਣਜੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਦੇ ਲੱਖਾਂ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੱਕ ਕਰ ਲਓ ਇਹ ਕੰਮ ਨਹੀਂ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News