ਜ਼ੀ ਸਟੂਡੀਓਜ਼ ਨੇ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਦਾ ਟੀਜ਼ਰ ਕੀਤਾ ਲਾਂਚ

Sunday, Dec 25, 2022 - 04:09 PM (IST)

ਜ਼ੀ ਸਟੂਡੀਓਜ਼ ਨੇ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਦਾ ਟੀਜ਼ਰ ਕੀਤਾ ਲਾਂਚ

ਮੁੰਬਈ (ਬਿਊਰੋ)– ਜ਼ੀ ਸਟੂਡੀਓਜ਼ ਨੂੰ ਵੇਵ ਚੇਂਜਿੰਗ ਤੇ ਰੈਵੋਲਿਊਸ਼ਨਰੀ ਕੰਟੈਂਟ ਬਣਾਉਣ ਲਈ ਜਾਣਿਆ ਜਾਂਦਾ ਹੈ ਤੇ ਉਥੇ ਹੀ ਅਨੁਰਾਗ ਕਸ਼ਯਪ ਨੂੰ ਕਲਟ ਸਿਨੇਮਾ ਬਣਾਉਣ ਲਈ ਜਾਣਿਆ ਜਾਂਦਾ ਹੈ। ਗੁੱਡ ਬੈਡ ਫ਼ਿਲਮਜ਼ ਦੇ ਸਹਿਯੋਗ ਨਾਲ ਕੰਟੈਂਟ ਦੇ ਦੋ ਪਾਵਰ ਹਾਊਸ ਇਕ ਨਵੇਂ ਜ਼ਮਾਨੇ ਦੇ ਰੋਮਾਂਟਿਕ ਡਰਾਮਾ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਲਈ ਇਕੱਠੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

ਜ਼ੀ ਸਟੂਡੀਓਜ਼ ਨੇ ਅਲਾਯਾ ਐੱਫ. ਤੇ ਆਪਣਾ ਡੈਬਿਊ ਕਰਨ ਵਾਲੇ ਕਰਨ ਮਹਿਤਾ ਦੀ ਫ਼ਿਲਮ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਜ਼ੀ ਸਟੂਡੀਓਜ਼ ਦੇ ਸੀ. ਬੀ. ਓ. ਸ਼ਾਰਿਕ ਪਟੇਲ ਨੇ ਕਿਹਾ ਕਿ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਦਾ ਕੰਸੈਪਟ ਵਿਲੱਖਣ ਹੈ ਤੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਨਿਰਦੇਸ਼ਤ ਹੈ।

ਅਮਿਤ ਤ੍ਰਿਵੇਦੀ ਦੇ ਸੰਗੀਤ ਨੇ ਇਸ ’ਚ ਜਾਨ ਪਾ ਦਿੱਤੀ ਹੈ। ਫ਼ਿਲਮ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ’ਤੇ ਬਹੁਤ ਪ੍ਰਸ਼ੰਸਾ ਹਾਸਲ ਕੀਤੀ ਹੈ ਤੇ ਹੁਣ ਅਸੀਂ ਸਾਰੇ ਇਸ ਮਨੋਰੰਜਕ ਫ਼ਿਲਮ ਦੀ ਰਿਲੀਜ਼ ਲਈ ਉਤਸ਼ਾਹਿਤ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News