ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ

Tuesday, Apr 01, 2025 - 01:06 PM (IST)

ਆਪਣਾ ਨਾਮ ਬਦਲਣਾ ਚਾਹੁੰਦੇ ਹਨ ਅੱਲੂ ਅਰਜੁਨ! 'ਪੁਸ਼ਪਾ 2' ਦੀ ਸਫਲਤਾ ਹੈ ਕਾਰਨ

ਐਂਟਰਟੇਨਮੈਂਟ ਡੈਸਕ- ਪੁਸ਼ਪਾ 2 ਦੀ ਇਤਿਹਾਸਕ ਸਫ਼ਲਤਾ ਤੋਂ ਬਾਅਦ ਅੱਲੂ ਅਰਜੁਨ ਬਾਲੀਵੁੱਡ ਦੇ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਫਿਲਮ 'ਪੁਸ਼ਪਾ 2' ਨੇ ਨਾ ਸਿਰਫ ਬਾਕਸ ਆਫਿਸ 'ਤੇ ਜ਼ਬਰਦਸਤ ਮੁਨਾਫਾ ਕਮਾਇਆ ਸਗੋਂ ਉਨ੍ਹਾਂ ਦੇ ਕਰੀਅਰ ਨੂੰ ਵੀ ਉਚਾਈਆਂ ਤੱਕ ਪਹੁੰਚਾਇਆ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਅੱਲੂ ਅਰਜੁਨ ਆਪਣਾ ਨਾਂ ਬਦਲ ਸਕਦੇ ਹਨ। ਹਾਲਾਂਕਿ ਅਦਾਕਾਰ ਨੇ ਅਜੇ ਨਾਮ ਵਿਚ ਬਦਲਾਅ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ: ਕਈ ਪੌਸ਼ਟਿਕ ਤੱਤਾਂ ਭਰਪੂਰ ਹੁੰਦੀ ਹੈ ਬਾਸੀ ਰੋਟੀ, ਜਾਣੋ ਖਾਣ ਦੇ ਫਾਇਦੇ

'ਕੋਈਮੋਈ' ਅਤੇ 'ਸਿਨੇ ਜੋਸ਼' ਦੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅੱਲੂ ਅਰਜੁਨ ਨੂਮੇਰੋਲੋਜੀ (ਅੰਕ ਸ਼ਾਸਤਰ) ਸਲਾਹ ਦੇ ਅਧਾਰ 'ਤੇ ਆਪਣੇ ਨਾਮ ਵਿੱਚ ਕੁੱਝ ਹੋਰ ਅੱਖਰ ਜੋੜਨਾ ਚਾਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਕਦਮ ਅੱਲੂ ਅਰਜੁਨ ਦੀ ਸਫਲਤਾ ਨੂੰ ਹੋਰ ਵਧਾਉਣ ਅਤੇ ਕੈਰੀਅਰ ਨੂੰ ਮਜ਼ਬੂਤ ​​​​ਕਰਨ ਦੀ ਇਕ ਕੋਸ਼ਿਸ਼ ਹੈ, ਹਾਲਾਂਕਿ ਇਹ ਦਾਅਵਾ ਕਨਫਰਮ ਨਹੀਂ ਹੈ, ਕਿਉਂਕਿ ਅਦਾਕਾਰ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਇਸ ਮਸ਼ਹੂਰ ਗਾਇਕ ਨੂੰ ਕੀਤਾ ਬਰਬਾਦ, ਗਵਾਈ ਅੱਖਾਂ ਦੀ ਰੌਸ਼ਨੀ

ਕੰਮ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਕੋਲ ਐਟਲੀ ਦੀ ਇੱਕ ਪੈਨ-ਇੰਡੀਆ ਫਿਲਮ ਹੈ। ਇਸ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ। ਫਿਲਹਾਲ ਇਸ ਨੂੰ AA22 ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਲੂ ਕੋਲ ਨਿਰਦੇਸ਼ਕ ਤ੍ਰਿਵਿਕਰਮ ਸ਼੍ਰੀਨਿਵਾਸ ਨਾਲ ਇੱਕ ਮਿਥਿਹਾਸਕ ਫਿਲਮ ਹੈ। ਚਰਚਾ ਹੈ ਕਿ ਫਿਲਮ 'ਚ ਅੱਲੂ ਅਰਜੁਨ ਭਗਵਾਨ ਕਾਰਤੀਕੇਯ ਦਾ ਕਿਰਦਾਰ ਨਿਭਾਉਣਗੇ। ਇੰਨਾ ਹੀ ਨਹੀਂ, ਪ੍ਰਸ਼ੰਸਕ 'ਪੁਸ਼ਪਾ 3' ਲਈ ਅੱਲੂ ਅਰਜੁਨ ਨੂੰ ਸੁਕੁਮਾਰ ਨਾਲ ਦੁਬਾਰਾ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਤੀਜੇ ਭਾਗ ਦਾ ਐਲਾਨ 'ਪੁਸ਼ਪਾ 2' ਵਿੱਚ ਹੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਲੈਂਦੇ ਹੋ ਡਿਪ੍ਰੈਸ਼ਨ ਘਟਾਉਣ ਵਾਲੀਆਂ ਦਵਾਈਆਂ, ਤਾਂ ਪੜ੍ਹੋ ਇਹ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News