ਅੱਲੂ ਅਰਜੁਨ ਦੀ 'ਪੁਸ਼ਪਾ 2' ਨੂੰ ਵੱਡਾ ਝਟਕਾ, ਮੇਕਰਸ ਨੂੰ ਕਰੋੜਾਂ ਦਾ ਨੁਕਸਾਨ!

Thursday, Dec 05, 2024 - 04:00 PM (IST)

ਅੱਲੂ ਅਰਜੁਨ ਦੀ 'ਪੁਸ਼ਪਾ 2' ਨੂੰ ਵੱਡਾ ਝਟਕਾ, ਮੇਕਰਸ ਨੂੰ ਕਰੋੜਾਂ ਦਾ ਨੁਕਸਾਨ!

ਐਂਟਰਟੇਨਮੈਂਟ ਡੈਸਕ - ਅੱਲੂ ਅਰਜੁਨ ਸਟਾਰਰ 'ਪੁਸ਼ਪਾ 2: ਦਿ ਰੂਲ' ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਹ ਫ਼ਿਲਮ 5 ਦਸੰਬਰ ਨੂੰ ਯਾਨੀਕਿ ਅੱਜ ਦੁਨੀਆ ਭਰ ‘ਚ ਰਿਲੀਜ਼ ਹੋਈ ਹੈ। ਹਾਲਾਂਕਿ, ‘ਪੁਸ਼ਪਾ 2’ ਦੀ ਰਿਲੀਜ਼ ਤੋਂ ਪਹਿਲਾਂ 4 ਦਸੰਬਰ ਨੂੰ ਹੈਦਰਾਬਾਦ ‘ਚ ਪ੍ਰੀਮੀਅਰ ਆਯੋਜਿਤ ਕੀਤਾ ਗਿਆ ਸੀ, ਜਿੱਥੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਪਹੁੰਚੇ ਸਨ। ਫ਼ਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਇਸ 'ਚ ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਵੀ ਮੁੱਖ ਭੂਮਿਕਾਵਾਂ 'ਚ ਹਨ। ਹਾਲਾਂਕਿ, ਨਿਰਮਾਤਾਵਾਂ ਨੂੰ ਝਟਕਾ ਲੱਗਣ ਵਾਲਾ ਹੈ ਕਿਉਂਕਿ ‘ਪੁਸ਼ਪਾ 2’ ਦੇ ਸਿਨੇਮਾਘਰਾਂ 'ਚ ਆਉਣ ਤੋਂ ਕੁਝ ਘੰਟਿਆਂ ਬਾਅਦ ਫ਼ਿਲਮ ਪਾਇਰੇਸੀ ਸਾਈਟਾਂ ‘ਤੇ ਆਨਲਾਈਨ ਲੀਕ ਹੋ ਗਈ ਹੈ।

ਇਹ ਵੀ ਪੜ੍ਹੋ- ਰਤਾਂ ਬਾਰੇ ਗਲਤ ਗੀਤ ਲਿਖਣ ਵਾਲਿਆਂ 'ਤੇ ਭੜਕੀ ਨੇਹਾ ਭਸੀਨ

‘ਪੁਸ਼ਪਰਾਜ’ ਅਸਲੀ ਅੱਗ ਹੈ, ਅੱਲੂ ਅਰਜੁਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ‘ਪੁਸ਼ਪਾ ਦਿ ਰਾਈਜ਼’ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਫ਼ਿਲਮ ਦਾ 3 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਜਿੱਥੇ ਪਹਿਲੇ ਦਿਨ ਹੀ ਫ਼ਿਲਮ ਦੇਖਣ ਲਈ ਲੋਕ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ। ਇਸ ਦੇ ਨਾਲ ਹੀ, ‘ਪੁਸ਼ਪਾ 2’ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ, ਫ਼ਿਲਮ ਪਾਇਰੇਸੀ ਪਲੇਟਫਾਰਮ ‘ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹੈ।

'ਪੁਸ਼ਪਾ 2' ਕਿੱਥੇ ਲੀਕ ਹੋਈ ਸੀ?
ਰਿਪੋਰਟਾਂ ਅਨੁਸਾਰ, ਅੱਲੂ ਅਰਜੁਨ ਦੀ 'ਪੁਸ਼ਪਾ 2' ਪਾਇਰੇਸੀ ਪਲੇਟਫਾਰਮਾਂ ਜਿਵੇਂ ਕਿ ਇਬੋਮਾ, ਮੂਵੀਰੂਲਜ਼, ਤਮਿਲਰੋਕਰਸ, ਫਿਲਮੀਜਾਲਾ, ਤਮਿਲਯੋਗੀ, ਤਮਿਲਬਲਾਸਟਰਸ, ਬੋਲੀ4ਯੂ, ਜੈਸ਼ਾ ਮੂਵੀਜ਼, 9xਮੋਵੀਜ਼ ਅਤੇ ਮੂਵੀਸਡਾ ‘ਤੇ ਮੁਫ਼ਤ 'ਚ ਡਾਊਨਲੋਡ ਕਰਨ ਲਈ ਉਪਲਬਧ ਹੈ। ਇਹ 1080p, 720p, 480p, 360p, 240p, HD 'ਚ ਡਾਊਨਲੋਡ ਕਰਨ ਲਈ ਉਪਲਬਧ ਹੈ। ਰਿਪੋਰਟ ‘ਚ ਜ਼ਿਕਰ ਕੀਤਾ ਗਿਆ ਹੈ ਕਿ ‘ਪੁਸ਼ਪਾ 2 ਦ ਰੂਲ ਮੂਵੀ ਡਾਉਨਲੋਡ’, ‘ਪੁਸ਼ਪਾ 2 ਦ ਰੂਲ ਮੂਵੀ ਐਚਡੀ ਡਾਊਨਲੋਡ’, ‘ਪੁਸ਼ਪਾ 2 ਦਿ ਰੂਲ ਤਮਿਲਰੋਕਰਸ’, ‘ਪੁਸ਼ਪਾ 2 ਦਿ ਰੂਲ ਫਿਲਮੀਜ਼ਿਲਾ’, ‘ਪੁਸ਼ਪਾ 2 ਦਿ ਰੂਲ ਟੈਲੀਗ੍ਰਾਮ ਲਿੰਕ’ ਅਤੇ ਇਸ ਤੋਂ ਬਾਅਦ ਵੀਰਵਾਰ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ‘ਪੁਸ਼ਪਾ 2 ਦਿ ਰੂਲ ਮੂਵੀ ਫ੍ਰੀ ਐੱਚ. ਡੀ. ਡਾਊਨਲੋਡ’ ਦੀ ਲੋਕਪ੍ਰਿਅਤਾ ਆਨਲਾਈਨ ਸਰਚ ‘ਚ ਵਧ ਗਈ।

ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style

ਟਰੇਡ ਪੰਡਿਤ ਇਸ ਨੂੰ ਵੱਡੇ ਨੁਕਸਾਨ ਵਜੋਂ ਦੇਖ ਰਹੇ ਹਨ ਅਤੇ ਮੰਨਦੇ ਹਨ ਕਿ ਇਸ ਨਾਲ ਨਿਰਮਾਤਾਵਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਦਰਅਸਲ, ਫ਼ਿਲਮ ‘ਪੁਸ਼ਪਾ 2’ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ, ਜਿਸ ਕਾਰਨ ਦਰਸ਼ਕਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਹਨ। ਅਜਿਹੇ ‘ਚ ਜੇਕਰ ਉਨ੍ਹਾਂ ਨੂੰ ‘ਪੁਸ਼ਪਾ 2’ ਮੁਫ਼ਤ ‘ਚ ਦੇਖਣ ਨੂੰ ਮਿਲੇ ਤਾਂ ਉਹ ਥੀਏਟਰ ਨਹੀਂ ਜਾਣਗੇ। ਜਿੱਥੇ ਦਰਸ਼ਕ ‘ਪੁਸ਼ਪਾ 2’ ਦੇਖਣ ਲਈ ਬੇਤਾਬ ਸਨ, ਉੱਥੇ ਹੀ ਇਸ ਦਾ ਲੀਕ ਹੋਣਾ ਨਿਰਮਾਤਾਵਾਂ ਲਈ ਕਿਸੇ ਡਰਾਉਣੇ ਸੁਫ਼ਨੇ ਤੋਂ ਘੱਟ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News