ਅੱਲੂ ਅਰਜੁਨ ਬਣੇ ਭਾਰਤ ਦੇ ਤੀਜੇ ਸਭ ਤੋਂ ਮਹਿੰਗੇ ਅਦਾਕਾਰ, ‘ਪੁਸ਼ਪਾ 2’ ਦੀ ਫੀਸ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Thursday, Sep 08, 2022 - 02:14 PM (IST)

ਅੱਲੂ ਅਰਜੁਨ ਬਣੇ ਭਾਰਤ ਦੇ ਤੀਜੇ ਸਭ ਤੋਂ ਮਹਿੰਗੇ ਅਦਾਕਾਰ, ‘ਪੁਸ਼ਪਾ 2’ ਦੀ ਫੀਸ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ‘ਪੁਸ਼ਪਾ’ ਦੀ ਸਫਲਤਾ ਤੋਂ ਬਾਅਦ ਫ਼ਿਲਮ ਮੇਕਰਜ਼ ਇਸ ਦੇ ਦੂਜੇ ਭਾਗ ਦੀ ਸ਼ੂਟਿੰਗ ਕਰਨ ਵਾਲੇ ਹਨ। ‘ਪੁਸ਼ਪਾ 2’ ਲਈ ਮੇਕਰਜ਼ ਨੇ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਮੋਟੀ ਰਕਮ ਆਫਰ ਕੀਤੀ ਹੈ। ਕੋਈਮੋਈ ਮੁਤਾਬਕ ‘ਪੁਸ਼ਪਾ 2’ ਲਈ ਅੱਲੂ ਨੂੰ 125 ਕਰੋੜ ਰੁਪਏ ਦੀ ਫੀਸ ਦਿੱਤੀ ਜਾ ਰਹੀ ਹੈ।

ਇੰਨੀ ਫੀਸ ਲੈਣ ਤੋਂ ਬਾਅਦ ਅੱਲੂ ਭਾਰਤ ਦੇ ਤੀਜੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਬਣ ਗਏ ਹਨ। ਇਸ ਦੇ ਨਾਲ ਅੱਲੂ ਨੇ ਸਲਮਾਨ ਖ਼ਾਨ ਦੀ ਫੀਸ ਦੀ ਬਰਾਬਰੀ ਵੀ ਕਰ ਲਈ ਹੈ।

ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਆਪਣੀ ਆਗਾਮੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਲਈ ਸਾਜਿਦ ਨਾਡਿਆਡਵਾਲਾ ਤੋਂ 125 ਕਰੋੜ ਰੁਪਏ ਲੈ ਰਹੇ ਹਨ। ਉਥੇ ਫ਼ਿਲਮਕਾਰ ਵੀ ਇੰਨੀ ਫੀਸ ਦੇਣ ਲਈ ਤਿਆਰ ਹੋ ਗਏ ਹਨ। ਅਜਿਹੇ ’ਚ ਅੱਲੂ ਨੇ ਫੀਸ ਦੇ ਮਾਮਲੇ ’ਚ ਸਲਮਾਨ ਦੀ ਬਰਾਬਰੀ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਐੱਪਲ ਇਵੈਂਟ ’ਚ ਇਸ ਪ੍ਰੋਡਕਟ ਦੇ ਲਾਂਚ ’ਤੇ ਸੁਣਾਈ ਦਿੱਤਾ ਬਾਦਸ਼ਾਹ ਦਾ ਗੀਤ, ਕੀ ਤੁਸੀਂ ਕੀਤਾ ਨੋਟ?

ਰਿਪੋਰਟ ’ਚ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦਾ ਬਜਟ 450 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਜਿਸ ’ਚੋਂ ਅੱਲੂ ਇਕ ਵੱਡਾ ਹਿੱਸਾ ਲੈ ਰਹੇ ਹਨ। ‘ਪੁਸ਼ਪਾ’ ਦਾ ਪਹਿਲਾ ਭਾਗ ਆਰੀਜਨਲੀ ਤੇਲਗੂ ’ਚ ਫ਼ਿਲਮਾਇਆ ਗਿਆ ਸੀ ਤੇ ਬਾਅਦ ’ਚ ਇਸ ਨੂੰ ਹਿੰਦੀ ਸਮੇਤ ਦੂਜੀਆਂ ਭਾਸ਼ਾਵਾਂ ’ਚ ਡਬ ਕੀਤਾ ਗਿਆ ਸੀ।

‘ਪੁਸ਼ਪਾ : ਦਿ ਰਾਈਜ਼’ ਨੇ ਦੁਨੀਆ ਭਰ ’ਚ ਲਗਭਗ 350 ਕਰੋੜ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਮੇਕਰਜ਼ ਇਸ ਦੇ ਸੀਕੁਅਲ ਦੀ ਤਿਆਰੀ ਕਰ ਚੁੱਕੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸਤੰਬਰ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ‘ਪੁਸ਼ਪਾ : ਦਿ ਰੂਲ’ ਨੂੰ ਅਗਲੇ ਸਾਲ ਦਸੰਬਰ ਤਕ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦੀ ਉਮੀਦ ਲਗਾਈ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News