ਅੱਲੂ ਅਰਜੁਨ ਨੇ ਸਰਬੀਆ ''ਚ ਮਨਾਇਆ ਆਪਣਾ 40ਵਾਂ ਜਨਮਦਿਨ (ਤਸਵੀਰਾਂ)

Saturday, Apr 09, 2022 - 01:11 PM (IST)

ਅੱਲੂ ਅਰਜੁਨ ਨੇ ਸਰਬੀਆ ''ਚ ਮਨਾਇਆ ਆਪਣਾ 40ਵਾਂ ਜਨਮਦਿਨ (ਤਸਵੀਰਾਂ)

ਮੁੰਬਈ-  ਸੁਪਰਸਟਾਰ ਅੱਲੂ ਅਰਜੁਨ 8 ਅਪ੍ਰੈਲ ਨੂੰ ਪੂਰੇ 40 ਸਾਲ ਦੇ ਹੋ ਗਏ ਹਨ। 'ਪੁਸ਼ਪਾ' ਸਟਾਰ ਨੇ ਆਪਣਾ ਇਹ ਜਨਮ ਦਿਨ ਸਰਬੀਆ 'ਚ ਦੋਸਤਾਂ ਅਤੇ ਪਤਨੀ ਦੇ ਨਾਲ ਧੂਮਧਾਮ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਗ੍ਰੈਂਡ ਪਾਰਟੀ ਤੋਂ ਪਹਿਲਾਂ ਅੱਲੂ ਨੇ ਆਪਣੀ ਪਤਨੀ ਸਨੇਹਾ ਰੈੱਡੀ ਨਾਲ ਹੋਟਲ ਦੇ ਕਮਰੇ 'ਚ ਕੇਕ ਕੱਟਿਆ, ਜਿਸ ਦੀ ਝਲਕ ਉਨ੍ਹਾਂ ਦੀ ਪਤਨੀ ਨੇ ਸਾਂਝੀ ਕੀਤੀ ਹੈ।

PunjabKesari
ਇਸ ਤੋਂ ਬਾਅਦ ਸ਼ੁਰੂ ਹੋਇਆ 'ਪੁਸ਼ਪਾ' ਸਟਾਰ ਦਾ ਗ੍ਰੈਂਡ ਬਰਥਡੇਅ ਸੈਲੀਬ੍ਰੇਸ਼ਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ 40 ਸਾਲਾਂ ਅੱਲੂ ਨੇ ਦੋਸਤਾਂ ਨਾਲ ਗ੍ਰੈਂਡ ਪਾਰਟੀ ਕੀਤੀ, ਜਿਥੇ ਉਹ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ। 

PunjabKesari
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਹੋਈ ਫਿਲਮ ਪੁਸ਼ਪਾ ਦਿ ਰਾਈਜ਼ 'ਚ ਅੱਲੂ ਨੇ ਆਪਣੇ ਕਿਰਦਾਰ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ। ਹਾਲਾਂਕਿ ਇਸ ਫਿਲਮ ਤੋਂ ਬਾਅਦ ਅਦਾਕਾਰ ਦਾ ਖੁਮਾਰ ਲੋਕਾਂ 'ਚ ਪਹਿਲੇ ਤੋਂ ਵੀ ਜ਼ਿਆਦਾ ਵਧ ਗਿਆ ਹੈ। ਫਿਲਮ ਦੇ ਗਾਣੇ ਵੀ ਕਾਫੀ ਸੁਪਰਹਿੱਟ ਹੋਏ ਸਨ। 

PunjabKesari


author

Aarti dhillon

Content Editor

Related News