ਆਲੀਆ ਤੋਂ ਲੈ ਕੇ ਕੈਟਰੀਨਾ ਕੈਫ਼ ਤੱਕ ਇਹ ਅਦਾਕਾਰਾਂ ਪਹਿਲੀ ਵਾਰ ਰੱਖਣਗੀਆਂ ਕਰਵਾਚੌਥ

Wednesday, Oct 12, 2022 - 05:02 PM (IST)

ਆਲੀਆ ਤੋਂ ਲੈ ਕੇ ਕੈਟਰੀਨਾ ਕੈਫ਼ ਤੱਕ ਇਹ ਅਦਾਕਾਰਾਂ ਪਹਿਲੀ ਵਾਰ ਰੱਖਣਗੀਆਂ ਕਰਵਾਚੌਥ

ਬਾਲੀਵੁੱਡ ਡੈਸਕ- ਦੇਸ਼ ਭਰ ’ਚ ਕਰਵਾ ਚੌਥ ਫ਼ੈਸਟੀਵਲ ਮਨਾਇਆ ਜਾਂਦਾ ਹੈ। ਕਰਵਾ ਚੌਥ ਵਾਲੇ ਦਿਨ ਪਤਨੀਆਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦਿਆਂ ਹਨ। ਇਸ ਫ਼ੈਸਟੀਵਲ ਨੂੰ ਲੈ ਕੇ ਆਮ ਮਹਿਲਾਵਾਂ ਤੋਂ ਲੈ ਕੇ ਅਦਾਕਾਰਾਂ ਤੱਕ ਇਸ ਫ਼ੈਸਟੀਵਲ ਨੂੰ ਮਨਾਉਣ ਲਈ ਉਤਸ਼ਾਹਿਤ ਹਨ। ਇਸ ਵਾਰ ਕਰਵਾਚੌਥ ਬੇਹੱਦ ਖ਼ਾਸ ਹੋਣ ਵਾਲਾ ਹੈ। ਬਾਲੀਵੁੱਡ ਦੀਆਂ ਨਵੇਂ ਵਿਆਹੇ ਜੋੜੇ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ਆਲੀਆ ਭੱਟ ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ! ਪਤੀ ਰਣਬੀਰ ਨੇ ਇਸ ਗੱਲ ਦਾ ਕੀਤਾ ਖ਼ੁਲਾਸਾ

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਇਸ ਵਾਰ ਪਹਿਲਾ ਕਰਵਾ ਚੌਥ ਕਿਹੜੀਆਂ ਜੋੜੀਆਂ ਮਨਾਉਣ ਜਾ ਰਹੀਆਂ ਹਨ।

ਆਲੀਆ ਭੱਟ-ਰਣਬੀਰ ਕਪੂਰ

ਪੰਜ ਸਾਲ ਦੇ ਲੰਮੇ ਰਿਸ਼ਤੇ ਤੋਂ ਬਾਅਦ ਆਲੀਆ-ਰਣਬੀਰ ਦਾ ਇਸ ਸਾਲ ਅਪ੍ਰੈਲ ’ਚ ਵਿਆਹ ਦੇ ਬੰਧਨ ’ਚ ਬੱਝ ਗਏ ਅਤੇ ਕੁਝ ਮਹੀਨਿਆਂ ’ਚ ਇਹ ਐਲਾਨ ਕੀਤਾ ਗਿਆ ਕਿ ਦੋਵੇਂ ਮਾਤਾ-ਪਿਤਾ ਵੀ ਬਣਨ ਜਾ ਰਹੇ ਹਨ। ਅਜਿਹੇ ’ਚ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਰ ਵੀ ਖ਼ਾਸ ਹੋਣ ਵਾਲਾ ਹੈ।

PunjabKesari

ਕੈਟਰੀਨਾ ਕੈਫ਼-ਵਿੱਕੀ ਕੌਸ਼ਲ

ਕੈਟਰੀਨਾ ਕੈਫ਼ ਦਾ ਵੀ ਇਹ ਪਹਿਲਾ ਕਰਵਾ ਚੌਥ ਹੋਵੇਗਾ। ਪਿਛਲੇ ਸਾਲ ਦਸੰਬਰ ’ਚ ਅਦਾਕਾਰਾ  ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ’ਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ। ਵਿਆਹ ਦੌਰਾਨ ਸ਼ਾਨਦਾਰ ਝਲਕ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਹੁਣ ਉਹ ਵਿੱਕੀ ਦੇ ਪਰਿਵਾਰ ਨਾਲ ਇਹ ਤਿਉਹਾਰ ਮਨਾਉਣ ਲਈ ਤਿਆਰ ਹੈ।

PunjabKesari

ਰਿਚਾ ਚੰਡਾ-ਅਲੀ ਫ਼ੈਸਲ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਦਾ ਹਾਲ ਹੀ ’ਚ ਵਿਆਹ ਹੋਇਆ ਹੈ। ਹੁਣ ਦੋਵੇਂ ਪਤੀ-ਪਤਨੀ ਬਣ ਗਏ ਹਨ। ਲਗਭਗ 10 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜਾ ਹਮੇਸ਼ਾ ਲਈ ਇਕ-ਦੂਜੇ ਦੇ ਬਣ ਗਏ। ਜੋੜੇ ਦਾ ਵਿਆਹ ਸ਼ਾਨਦਾਰ ਹੋਇਆ ਹੈ।  ਜੋੜੇ ਨੇ ਵਿਆਹ ਸ਼ਾਹੀ ਪਹਿਰਾਵੇ ’ਚ ਕਰਵਾਇਆ ਸੀ। ਰਿਚਾ ਚੰਡਾ ਦਾ ਵੀ ਇਹ ਪਹਿਲਾ ਕਰਵਾਚੌਥ ਹੋਵੇਗਾ। 

PunjabKesari

ਇਹ ਵੀ ਪੜ੍ਹੋ : ਲਾਲ ਪਹਿਰਾਵੇ ’ਚ ਬਿਪਾਸ਼ਾ ਬਾਸੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਚਿਹਰੇ ’ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋਅ

ਮੌਨੀ ਰਾਇਲ-ਸੂਰਜ ਨੰਬੀਆਰ 

ਮੌਨੀ ਰਾਏ ਆਪਣੇ ਬੋਲਡ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਆ ਰਹੀ ਹੈ। ਅਦਾਕਾਰਾ ਹਾਲ ਹੀ ’ਚ ਫ਼ਿਲਮ 'ਬ੍ਰਹਮਾਸਤਰ' 'ਚ ਆਪਣੀ ਦਮਦਾਰ ਅਦਾਕਾਰੀ ਨਾਲ ਨਜ਼ਰ ਆਈ ਹੈ। ਅਦਾਕਾਰਾ ਨੇ ਫ਼ਿਲਮ ’ਚ ਵੀ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਇਸ ਵਾਰ ਮੌਨੀ ਰਾਏ ਦਾ ਕਰਵਾਚੌਥ ਦੀ ਲੁੱਕ ਦੇਖਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਮੌਨੀ ਪਤੀ ਸੂਰਜ ਨਾਂਬਿਆਰ ਬਿਜ਼ਨੈੱਸਮੈਨ ਨਾਲ ਪਹਿਲਾ ਕਰਵਾ ਚੌਥ ਮਨਾਏਗੀ। ਦੋਵਾਂ ਦਾ ਇਸ ਸਾਲ ਜਨਵਰੀ 'ਚ ਵਿਆਹ ਕੀਤਾ ਸੀ।

PunjabKesari

ਸ਼ਿਬਾਨੀ ਦਾਂਡੇਕਰ-ਫ਼ਰਹਾਨ ਅਖ਼ਤਰ

ਇਹ ਸ਼ਿਬਾਨੀ ਦਾਂਡੇਕਰ ਦਾ ਵੀ ਪਹਿਲਾ ਕਰਵਾ ਚੌਥ ਹੋਵੇਗਾ। ਅਦਾਕਾਰਾ ਦਾ ਵਿਆਹ ਫ਼ਰਵਰੀ ’ਚ ਅਦਾਕਾਰ ਫ਼ਰਹਾਨ ਅਖ਼ਤਰ ਨਾਲ ਹੋਇਆ ਸੀ। ਦੋਵਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। 

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਨਾਲ ਲਾਸ ਏਂਜਲਸ ’ਚ ਬਿਤਾਇਆ ਕੁਆਲਿਟੀ ਟਾਈਮ, ਸਾਂਝੀਆਂ ਕੀਤੀਆਂ ਤਸਵੀਰਾਂ

ਕਰਿਸ਼ਮਾ ਤੰਨਾ-ਵਰੁਣ ਬਾਂਗਰਾ

ਕਰਿਸ਼ਮਾ ਤੰਨਾ ਨੇ ਵੀ ਫ਼ਰਵਰੀ ’ਚ ਰੀਅਲ ਅਸਟੇਟ ਕਾਰੋਬਾਰੀ ਵਰੁਣ ਬਾਂਗਰਾ ਨਾਲ ਵਿਆਹ ਕੀਤਾ ਸੀ। ਜੋੜਾ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਲਈ ਵੀ ਤਿਆਰ ਹੈ। ਇਹ ਦਿਨ ਇਸ ਜੋੜੇ ਲਈ ਬਹੁਤ ਖ਼ਾਸ ਹੋਣ ਵਾਲਾ ਹੈ।

PunjabKesari

ਅੰਕਿਤਾ ਲੋਖੰਡੇ-ਵਿੱਕੀ ਜੈਨ

ਅੰਕਿਤਾ ਲੋਖੰਡੇ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਜਾਣੀ ਜਾਂਦੀ ਹੈ। ਅਦਾਕਾਰਾ ਦਾ ਇਸ ਪਤੀ ਵਿੱਕੀ ਜੈਨ ਲਈ ਕਰਵਾਚੌਥ ਮਨਾਉਣ ਵਾਲੀ ਹੈ। ਇਹ ਉਸਦਾ ਪਹਿਲਾ ਕਰਵਾ ਚੌਥ ਸ਼ਾਨਦਾਰ ਹੋਣ ਵਾਲਾ ਹੈ। ਪਿਛਲੇ ਸਾਲ ਦਸੰਬਰ ’ਚ ਦੋਵਾਂ ਵਿਆਹ ਦੇ ਬੰਧਨ ’ਚ ਬੱਝੇ ਸਨ।

PunjabKesari


author

Shivani Bassan

Content Editor

Related News