ਆਲੀਆ-ਰਣਵੀਰ ਦੀ ਧੀ ਰਾਹਾ ਦੀ ਕਿਊਟਨੈੱਸ, ਨੀਲੀਆਂ ਅੱਖਾਂ ਨੇ ਖਿੱਚਿਆ ਲੋਕਾਂ ਦਾ ਧਿਆਨ

Tuesday, Mar 05, 2024 - 05:47 PM (IST)

ਆਲੀਆ-ਰਣਵੀਰ ਦੀ ਧੀ ਰਾਹਾ ਦੀ ਕਿਊਟਨੈੱਸ, ਨੀਲੀਆਂ ਅੱਖਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਇੰਡਸਟਰੀ ਦੀ ਪਸੰਦੀਦਾ ਜੋੜੀਆਂ 'ਚੋਂ ਇਕ ਹੈ। ਇਹ ਜੋੜਾ ਸਾਲ 2022 'ਚ ਇੱਕ ਪਿਆਰੀ ਧੀ ਦੇ ਮਾਪੇ ਬਣੇ ਹਨ, ਜਿਸ ਦਾ ਨਾਂ 'ਰਾਹਾ ਕਪੂਰ' ਹੈ। ਕ੍ਰਿਸਮਸ ਮੌਕੇ ਇਸ ਜੋੜੇ ਨੇ ਦੁਨੀਆ ਨੂੰ ਆਪਣੀ ਧੀ ਰਾਹਾ ਦਾ ਚਿਹਰਾ ਦਿਖਾਇਆ। ਉਦੋਂ ਤੋਂ ਹੀ ਛੋਟੀ ਰਾਹਾ ਆਪਣੀ ਕਿਊਟਨੈੱਸ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ।

PunjabKesari

ਪਾਰਟੀਆਂ ਤੋਂ ਲੈ ਕੇ ਮੰਮੀ-ਡੈਡੀ ਨਾਲ ਆਊਟਿੰਗ ਤੱਕ... ਰਾਹਾ ਜਦੋਂ ਵੀ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਸੁਰਖੀਆਂ 'ਚ ਆ ਜਾਂਦੀ ਹੈ। ਹਾਲ ਹੀ 'ਚ ਛੋਟੀ ਰਾਹਾ ਨੇ ਆਪਣੇ ਮਾਤਾ-ਪਿਤਾ ਨਾਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਸ਼ਿਰਕਤ ਕੀਤੀ ਸੀ। ਇਸ ਪ੍ਰੀ-ਵੈਡਿੰਗ ਫੰਕਸ਼ਨ ਤੋਂ ਰਾਹਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਨ੍ਹਾਂ ਨੇ ਕਾਫੀ ਚਰਚਾ ਛੇੜ ਦਿੱਤੀ ਸੀ। ਹੁਣ ਪ੍ਰਸ਼ੰਸਕਾਂ ਦਾ ਸਬਰ ਤੋੜਦੇ ਹੋਏ ਆਲੀਆ ਨੇ ਰਾਹਾ ਦਾ ਡੈਬਿਊ ਸੋਸ਼ਲ ਮੀਡੀਆ 'ਤੇ ਕੀਤਾ ਹੈ।

PunjabKesari

ਜੀ ਹਾਂ, ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਹਾ ਦੀ ਇਕ ਕਿਊਟ ਤਸਵੀਰ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਖਰਕਾਰ ਆਪਣੀ ਬੇਟੀ ਰਾਹਾ ਕਪੂਰ ਦੀ ਪਹਿਲੀ ਪੂਰੀ ਲੰਬਾਈ ਵਾਲੀ ਤਸਵੀਰ ਪੋਸਟ ਕੀਤੀ। ਰਾਹਾ ਅਤੇ ਆਲੀਆ ਭੱਟ ਫੰਕਸ਼ਨ ਲਈ ਇੱਕੋ ਜਿਹੇ ਪ੍ਰਿੰਟਿਡ ਪਹਿਰਾਵੇ 'ਚ ਨਜ਼ਰ ਆਈ ਰਹੀਆਂ ਹਨ। ਜਿੱਥੇ ਆਲੀਆ ਨੇ ਪੈਂਟ-ਸੂਟ ਪਹਿਨਿਆ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ। ਜਦੋਂ ਕਿ ਰਾਹਾ ਫਰੌਕ ਅਤੇ ਪਿਗਟੇਲ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਤਸਵੀਰ 'ਚ ਮਾਂ-ਧੀ ਦੋਵੇਂ ਹੱਸਦੀਆਂ ਨਜ਼ਰ ਆ ਰਹੀਆਂ ਹਨ। ਇਹ ਤਸਵੀਰ ਕਿਸੇ ਇਵੈਂਟ ਤੋਂ ਕਲਿੱਕ ਕੀਤੀ ਗਈ ਜਾਪਦੀ ਹੈ ਜਿੱਥੇ ਆਲੀਆ ਅਤੇ ਰਣਬੀਰ ਵੀ ਆਪਣੀ ਧੀ ਨੂੰ ਵੰਤਾਰਾ ਲੈ ਕੇ ਗਏ ਸਨ, ਜਿਸ ਦਾ ਥੀਮ 'ਏ ਵਾਕ ਆਨ ਦਿ ਵਾਈਲਡਸਾਈਡ' ਸੀ।

PunjabKesari

ਆਲੀਆ ਨੇ ਪਤੀ ਰਣਬੀਰ ਕਪੂਰ ਨਾਲ ਪੋਜ਼ ਦਿੰਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ 'ਚ ਇਕ ਕਲਿੱਕ 'ਚ ਉਹ ਆਪਣੀ ਸਾਲੀ ਕਰੀਨਾ ਕਪੂਰ ਖਾਨ ਨਾਲ ਤਿਆਰ ਹੋਈ ਨਜ਼ਰ ਆਈ। ਰਵਾਇਤੀ ਕੱਪੜੇ ਪਹਿਨਣ ਤੋਂ ਇਲਾਵਾ, ਆਲੀਆ ਨੇ ਇੱਕ ਪਾਰਟੀ ਲਈ ਇੱਕ ਗਲੈਮਰਸ ਨੀਲੇ ਰੰਗ ਦਾ ਗਾਊਨ ਵੀ ਪਾਇਆ ਸੀ। ਤਸਵੀਰ 'ਚ ਕਰੀਨਾ ਨਾਲ ਉਨ੍ਹਾਂ ਦੀ ਇਕ ਤਸਵੀਰ ਵੀ ਹੈ, ਜਿਸ 'ਚ ਦੋਹਾਂ ਨੇ ਆਪਣੇ ਕੱਪੜੇ ਅਤੇ ਗਹਿਣੇ ਪਾਏ ਹੋਏ ਸਨ।

ਦੱਸਣਯੋਗ ਹੈ ਕਿ ਆਲੀਆ ਅਤੇ ਰਣਬੀਰ ਰਾਹਾ ਨਾਲ ਜਾਮਨਗਰ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਪਹੁੰਚੇ ਸਨ। ਇਸ ਸਮਾਰੋਹ 'ਚ ਕਰੀਨਾ ਕਪੂਰ, ਸ਼ਾਹਰੁਖ ਖ਼ਾਨ, ਅਨਿਲ ਕਪੂਰ, ਸੋਨਮ ਕਪੂਰ ਅਤੇ ਅਮਿਤਾਭ ਬੱਚਨ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News