ਮੋਗਾ ''ਚ ਮਿਲੀ ਨਵਜਨਮੇ ਬੱਚੇ ਦੀ ਲਾਸ਼, ਮੇਅਰ ਨੇ ਲੋਕਾਂ ਨੂੰ ਕੀਤੀ ਅਪੀਲ
Sunday, Feb 23, 2025 - 12:25 PM (IST)

ਮੋਗਾ (ਕਸ਼ਿਸ਼) : ਮੋਗਾ ਦੇ ਪਿੰਡ ਚੜਿੱਕ ਦੇ ਅਧੀਨ ਪੈਂਦੇ ਸਿੰਘਾਂ ਵਾਲਾ ਵਿਖੇ ਇਕ ਨਵਜਨਮਿਆ ਬੱਚਾ ਮ੍ਰਿਤਕ ਹਾਲਤ 'ਚ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਪ੍ਰਭਾਰੀ ਚਮਕੌਰ ਸਿੰਘ ਅਤੇ ਪਿੰਡ ਦੇ ਸਰਪੰਚ ਵਲੋਂ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਵਜਨਮਿਆ ਬੱਚਾ ਮ੍ਰਿਤਕ ਹਾਲਤ 'ਚ ਮਿਲਣ ਤੋਂ ਬਾਅਦ ਉਨ੍ਹਾਂ ਵਲੋਂ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਇਸ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ। ਸੋਸਾਇਟੀ ਦੇ ਸੇਵਾਦਾਰਾਂ ਅਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕੰਮ ਨਹੀਂ ਹੋਣੇ ਚਾਹੀਦੇ, ਜੋ ਸਮਾਜ ਲਈ ਹਾਨੀਕਾਰਕ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਬੱਚਿਆਂ ਨੂੰ ਤਰਸ ਰਹੇ ਹਨ ਅਤੇ ਕਿਸੇ ਲੋੜਵੰਦ ਨੂੰ ਜੇਕਰ ਇਹ ਬੱਚਾ ਮਿਲ ਜਾਂਦਾ ਤਾਂ ਉਸ ਨੂੰ ਉਹ ਪਾਲ ਸਕਦਾ ਸੀ।