ਆਲੀਆ-ਰਣਬੀਰ ਨੇ ਪਰਿਵਾਰ ਨਾਲ ਮਨਾਈ ਕ੍ਰਿਸਮਸ, ਤਸਵੀਰਾਂ ਆਈਆਂ ਸਾਹਮਣੇ

Saturday, Dec 25, 2021 - 04:43 PM (IST)

ਆਲੀਆ-ਰਣਬੀਰ ਨੇ ਪਰਿਵਾਰ ਨਾਲ ਮਨਾਈ ਕ੍ਰਿਸਮਸ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਆਲੀਆ 2017 ਤੋਂ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ। ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਇਹ ਕੱਪਲ ਇਕ-ਦੂਜੇ ਨਾਲ ਸਪਾਟ ਕੀਤਾ ਜਾਂਦਾ ਹੈ।

PunjabKesari

ਆਲੀਆ ਭੱਟ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਤੇ ਇਸ ਪਾਰਟੀ ’ਚ ਰਣਬੀਰ ਕਪੂਰ ਤੇ ਉਸ ਦੀ ਮਾਂ ਨੀਤੂ ਕਪੂਰ ਵੀ ਨਜ਼ਰ ਆਏ।

PunjabKesari

24 ਦਸੰਬਰ ਨੂੰ ਆਲੀਆ ਨੇ ਆਪਣੀ ਮਾਂ ਸੋਨੀ ਰਾਜ਼ਦਾਨ ਤੇ ਭੈਣ ਸ਼ਾਹਿਨ ਭੱਟ ਨਾਲ ਡਿਨਰ ਡੇਟ ਦਾ ਪਲਾਨ ਬਣਾਇਆ ਸੀ। ਇਸ ਡਿਨਰ ਡੇਟ ਨੂੰ ਅਦਾਕਾਰਾ ਦੇ ਲਿਵਿੰਗ ਬੁਆਏਫਰੈਂਡ ਰਣਬੀਰ ਕਪੂਰ ਤੇ ਉਸ ਦੀ ਮਾਂ ਨੀਤੂ ਕਪੂਰ ਨੇ ਵੀ ਜੁਆਇਨ ਕੀਤਾ। ਇਹੀ ਨਹੀਂ, ਇਸ ਦੌਰਾਨ ਕੱਪਲ ਨਾਲ ਪਹਿਲੀ ਇਕੱਠਿਆਂ ਫ਼ਿਲਮ ‘ਬ੍ਰਹਮਾਸਤਰ’ ਦੇ ਡਾਇਰੈਕਟਰ ਅਯਾਨ ਮੁਖਰਜੀ ਵੀ ਨਜ਼ਰ ਆਏ।

PunjabKesari

ਫੈਮਿਲੀ ਡਿਨਰ ਡੇਟ ’ਤੇ ਆਲੀਆ ਭੱਟ ਲਾਲ ਰੰਗ ਦੀ ਸਟ੍ਰੈੱਪਲੈੱਸ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਲੁੱਕ ਨੂੰ ਗੋਲਡਨ ਹੁਪਸ ਤੇ ਮਿਨਿਮਲ ਮੇਕਅੱਪ ਨਾਲ ਸਟਾਈਲਿਸ਼ ਤੇ ਐਲੀਗੇਂਟ ਰੱਖਿਆ ਸੀ। ਉਥੇ ਰਣਬੀਰ ਕਪੂਰ ਸਫੈਦ ਟੀ-ਸ਼ਰਟ ਤੇ ਕਾਲੇ ਰੰਗ ਦੀ ਜੀਨ ਤੇ ਬਲੇਜ਼ਰ ’ਚ ਨਜ਼ਰ ਆਏ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News