ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਦੀ ਡਿਬੇਟ ’ਤੇ ਆਲੀਆ ਨੇ ਦਿੱਤਾ ਬੇਬਾਕ ਜਵਾਬ

08/04/2022 3:03:11 PM

ਬਾਲੀਵੁੱਡ ਡੈਸਕ- ਪਿਛਲੇ ਸਮੇਂ ਤੋਂ ਲੋਕ ਬਾਲੀਵੁੱਡ ਇੰਡਸਟਰੀ ’ਤੇ ਆਪਣਾ ਗੁੱਸਾ ਕੱਢ ਰਹੇ ਹਨ ਅਤੇ ਸਿਤਾਰਿਆਂ ਦੀਆਂ ਰਿਲੀਜ਼ ਹੋ ਰਹੀਆਂ ਫ਼ਿਲਮਾਂ ਨੂੰ ਅਣਦੇਖਾ ਕਰ ਰਹੇ ਹਨ। ਹਾਲਾਂਕਿ ਲੋਕ ਬਾਲੀਵੁੱਡ ਤੋਂ ਜ਼ਿਆਦਾ ਸਾਊਥ ਫ਼ਿਲਮਾਂ ਦੇਖਣ ਲਈ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਸਾਊਥ ਦੀ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਚੰਗੀ ਕਲੈਕਸ਼ਨ ਵੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਦੀ ਵੀਡੀਓ ਹੋਈ ਵਾਇਰਲ, ਦੌੜ ਜਿੱਤਣ ਦਾ ਜਨੂੰਨ ਅਦਾਕਾਰ ਦੇ ਚਿਹਰੇ ’ਤੇ ਆਇਆ ਨਜ਼ਰ

ਇਸ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੂੰ ਡਿਬੇਟ ਕਰਦੇ ਦੇਖਿਆ ਗਿਆ ਹੈ। ਹਾਲ ਹੀ ’ਚ ਆਲੀਆ ਭੱਟ ਵੀ ਇਸ ਡਿਬੇਟ ਦਾ ਹਿੱਸਾ ਬਣ ਗਈ ਹੈ।  ਆਲੀਆ ਭੱਟ ਆਉਣ ਵਾਲੀ ਫ਼ਿਲਮ ‘ਡਾਰਲਿੰਗਸ’ ਲਈ ‘ਓ.ਟੀ.ਟੀ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ ਜਿਸ ਲਈ ਆਲੀਆ ਕੋਈ ਪ੍ਰੈਂਸ ਸ਼ੋਅ ਅਤੇ ਇਵੈਂਟ ’ਚ ਸ਼ਾਮਲ ਹੁੰਦੀ ਹੈ। 

PunjabKesari

ਇਸ ਦੌਰਾਨ ਆਲੀਆ ਭੱਟ ਨੂੰ ਹਿੰਦੀ ਅਤੇ ਸਾਊਥ ਸਿਨੇਮਾ ਇੰਡਸਟਰੀ ਦੀ ਡਿਬੇਟ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਜਿਸ ਅਦਾਕਾਰਾ ਨੇ ਬੇਬਾਕ ਅੰਦਾਜ਼ ’ਚ ਜਵਾਬ ਦਿੱਤਾ। ਅਦਾਕਾਰਾ ਨੇ ਕਿਹਾ ਕਿ ‘ਫ਼ਿਲਹਾਲ ਸਮਾਂ  ਬਾਲੀਵੁੱਡ ਦੇ ਪੱਖ ’ਚ ਨਹੀਂ ਜਾ ਰਿਹਾ,  ਹਿੰਦੀ ਫ਼ਿਲਮਾਂ ਨੂੰ ਲੈ ਕੇ ਥੋੜਾ ਮੇਹਰਬਾਨ ਹੋਣਾ ਚਾਹੀਦਾ ਹੈ, ਉਨ੍ਹਾਂ ਫ਼ਿਲਮਾਂ ਨੂੰ ਨਹੀਂ ਗਿਣਿਆ ਜਾ  ਰਿਹਾ, ਜਿਨ੍ਹਾਂ ਨੇ  ਬੀਤੇ ਸਮੇਂ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ, ਫ਼ਿਰ ਭਾਵੇ ਮੇਰੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਹੋਵੇ।

ਇਹ ਵੀ ਪੜ੍ਹੋ : ਰਾਜਾ ਚੌਧਰੀ ਨੇ ਧੀ ਪਲਕ ਲਈ ਕਹੀ ਇਹ ਗੱਲ, ਕਿਹਾ- ‘ਉਹ ਬਹੁਤ ਰੁੱਝੀ ਹੋਈ ਹੈ ਜਾਂ ਮੈਨੂੰ ਨਜ਼ਰਅੰਦਾਜ਼ ਕਰ ਰਹੀ ਹੈ’

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ ’ਚ ‘RRR’ ਅਤੇ ‘ਗੰਗੂਬਾਈ ਕਾਠੀਆਵਾੜੀ’ ’ਚ ਨਜ਼ਰ ਆਈ ਹੈ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਆਲੀਆ ਦੀ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।


Shivani Bassan

Content Editor

Related News